ਸ਼ਿਮਲਾ ''ਚ 200 ਮੀਟਰ ਡੂੰਘੀ ਖੱਡ ''ਚ ਡਿੱਗੀ ਗੱਡੀ, 4 ਲੋਕਾਂ ਦੀ ਮੌਤ

Wednesday, Mar 08, 2023 - 03:29 PM (IST)

ਸ਼ਿਮਲਾ ''ਚ 200 ਮੀਟਰ ਡੂੰਘੀ ਖੱਡ ''ਚ ਡਿੱਗੀ ਗੱਡੀ, 4 ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਨੇਰਵਾ ਖੇਤਰ 'ਚ ਬੁੱਧਵਾਰ ਨੂੰ ਇਕ ਵਾਹਨ ਦੇ 200 ਮੀਟਰ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ ਫ਼ੌਜ ਦੇ ਇਕ ਜਵਾਨ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਵਾਹਨ ਕੈਦੀ ਗ੍ਰਾਮ ਪੰਚਾਇਤ ਭਰੰਤ ਤੋਂ ਨੇਰਵਾ ਜਾ ਰਿਹਾ ਸੀ। ਹਾਦਸਾ ਨੇਰਵਾ ਬਾਜ਼ਾਰ ਤੋਂ ਕਰੀਬ 5 ਕਿਲੋਮੀਟਰ ਦੂਰ ਵਾਪਰਿਆ।

ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਮ੍ਰਿਤਕਾ ਦੀ ਪਛਾਣ ਲੱਕੀ (23), ਫ਼ੌਜ ਦੇ ਜਵਾਨ ਦੇ ਰੂਪ ਵਿਚ ਹੋਈ ਹੈ। ਅਕਸ਼ੇ (23), ਆਸ਼ੀਸ਼ (18) ਅਤੇ ਰਿਤਿਕ (18) ਦੋਵੇਂ ਸਕੂਲੀ ਵਿਦਿਆਰਥੀ ਸਨ। ਉਨ੍ਹਾ ਦੱਸਿਆ ਕਿ ਸਾਰੇ ਪੀੜਤ ਨੇਰਵਾ ਇਲਾਕੇ ਦੇ ਰਹਿਣ ਵਾਲੇ ਹਨ।


author

Tanu

Content Editor

Related News