ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੇ ਭਾਂਬੜ 'ਚ 2 ਬੱਚੀਆਂ ਸਮੇਤ 4 ਲੋਕਾਂ ਦੀ ਮੌਤ

Thursday, Mar 14, 2024 - 12:23 PM (IST)

ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੇ ਭਾਂਬੜ 'ਚ 2 ਬੱਚੀਆਂ ਸਮੇਤ 4 ਲੋਕਾਂ ਦੀ ਮੌਤ

ਨਵੀਂ ਦਿੱਲੀ- ਦਿੱਲੀ ਦੇ ਸ਼ਾਹਦਰਾ ਦੇ ਸ਼ਾਸਤਰੀ ਨਗਰ ਇਲਾਕੇ 'ਚ ਸਥਿਤ ਇਕ ਰਿਹਾਇਸ਼ੀ ਇਮਾਰਤ 'ਚ ਵੀਰਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ ਦੋ ਬੱਚੀਆਂ ਅਤੇ  ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਨੋਜ (30), ਉਸ ਦੀ ਪਤਨੀ ਸੁਮਨ (28), 5 ਅਤੇ 3 ਸਾਲ ਦੀਆਂ ਦੋ ਬੱਚੀਆਂ ਵਜੋਂ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਹਸਪਤਾਲ ਤੋਂ ਸੂਚਨਾ ਮਿਲੀ ਹੈ ਕਿ 4 ਲੋਕਾਂ- ਦੋ ਕੁੜੀਆਂ ਅਤੇ ਇਕ ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਹਸਪਤਾਲ 'ਚ ਦਾਖ਼ਲ, ਹਾਲਤ ਸਥਿਰ

ਪੁਲਸ ਨੇ ਦੱਸਿਆ ਕਿ ਸਵੇਰੇ 5.20 ਵਜੇ ਗੀਤਾ ਕਾਲੋਨੀ ਨੇੜੇ ਸ਼ਾਸਤਰੀ ਨਗਰ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਦਿੱਲੀ ਫਾਇਰ ਸਰਵਿਸ ਨੂੰ ਸੂਚਿਤ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲਸ ਦੀ ਇਕ ਟੀਮ, ਚਾਰ ਫਾਇਰ ਟੈਂਡਰ, ਇਕ ਐਂਬੂਲੈਂਸ ਅਤੇ ਇਕ ਪੀ. ਸੀ. ਆਰ. ਵੈਨ ਨੂੰ ਮੌਕੇ 'ਤੇ ਭੇਜਿਆ ਗਿਆ।

ਇਹ ਵੀ ਪੜ੍ਹੋ-  ਅੱਜ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕਿਸਾਨਾਂ ਦੀ 'ਮਹਾਪੰਚਾਇਤ', ਸੁਰੱਖਿਆ ਦੇ ਸਖ਼ਤ ਪ੍ਰਬੰਧ

ਪੁਲਸ ਨੇ ਦੱਸਿਆ ਕਿ ਜਿਸ ਇਮਾਰਤ 'ਚ ਅੱਗ ਲੱਗੀ, ਉਸ ਦੀਆਂ ਚਾਰ ਮੰਜ਼ਿਲਾਂ ਹਨ ਅਤੇ ਜ਼ਮੀਨੀ ਮੰਜ਼ਿਲ 'ਤੇ ਕਾਰ ਪਾਰਕਿੰਗ ਹੈ। ਉਨ੍ਹਾਂ ਦੱਸਿਆ ਕਿ ਅੱਗ ਪਾਰਕਿੰਗ ਤੋਂ ਸ਼ੁਰੂ ਹੋਈ ਅਤੇ ਧੂੰਆਂ ਪੂਰੀ ਇਮਾਰਤ ਵਿਚ ਫੈਲ ਗਿਆ। ਅਧਿਕਾਰੀ ਨੇ ਕਿਹਾ ਕਿ ਤੰਗ ਗਲੀ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਅਧਿਕਾਰੀ ਅੱਗ 'ਤੇ ਕਾਬੂ ਪਾਉਣ 'ਚ ਕਾਮਯਾਬ ਰਹੇ। ਬਚਾਅ ਕਰਮੀਆਂ ਨੇ ਤਿੰਨ ਪੁਰਸ਼ਾਂ, ਚਾਰ ਔਰਤਾਂ ਅਤੇ 2 ਬੱਚਿਆਂ ਸਮੇਤ ਕੁੱਲ 9 ਲੋਕਾਂ ਨੂੰ ਬਚਾਇਆ ਅਤੇ ਨਜ਼ਦੀਕੀ ਹਸਪਤਾਲ 'ਚ ਭੇਜਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਤੋਂ 2 ਬੱਚੀਆਂ ਇਕ ਜੋੜੇ ਸਮੇਤ4 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਦੀ ਜਾਣਕਾਰੀ ਮਿਲੀ ਹੈ। ਘਟਨਾ ਦੀ ਪੂਰੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Tanu

Content Editor

Related News