ਸੋਨੀਪਤ ''ਚ ਵਾਪਰਿਆ ਹਾਦਸਾ, ਨੇਪਾਲ ਦੇ ਚਾਰ ਨਾਗਰਿਕਾਂ ਦੀ ਮੌਤ

Monday, Jan 29, 2024 - 11:41 AM (IST)

ਸੋਨੀਪਤ ''ਚ ਵਾਪਰਿਆ ਹਾਦਸਾ, ਨੇਪਾਲ ਦੇ ਚਾਰ ਨਾਗਰਿਕਾਂ ਦੀ ਮੌਤ

ਸੋਨੀਪਤ (ਭਾਸ਼ਾ)- ਹਰਿਆਣਾ ਦੇ ਸੋਨੀਪਤ 'ਚ ਇਕ ਕਾਰ ਦੀ ਲਪੇਟ 'ਚ ਆਉਣ ਨਾਲ ਸਾਈਕਲ ਅਤੇ ਸਕੂਟਰ ਸਵਾਰ ਨੇਪਾਲ ਦੇ ਚਾਰ ਨਾਗਰਿਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਵਲ ਲਾਈਨਜ਼ ਪੁਲਸ ਥਾਣੇ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਸੋਨੀਪਤ ਦੇ ਮਾਮਾ-ਭਾਣਜਾ ਚੌਕ 'ਤੇ ਵਾਪਰਿਆ।

ਇਹ ਵੀ ਪੜ੍ਹੋ : ਤਿੰਨ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕ ਜਿਊਂਦੇ ਸੜੇ, ਘਰ ਦੇ ਬਾਹਰੋਂ ਲੱਗਾ ਸੀ ਤਾਲਾ

ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚੋਂ ਇਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਕੁਮਾਰ ਨੇ ਦੱਸਿਆ,''ਕਾਰ ਨੇ ਸਾਈਕਲ ਸਵਾਰ ਚਾਰ ਵਿਅਕਤੀਆਂ ਅਤੇ ਸਕੂਟਰ 'ਤੇ ਇਕ ਵਿਅਕੀਤ ਨੂੰ ਟੱਕਰ ਮਾਰ ਦਿੱਤੀ। ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਉਹ ਨੇਪਾਲ ਦੇ ਰਹਿਣ ਵਾਲੇ ਸਨ। ਇਹ 5 ਲੋਕ ਸੋਨੀਪਤ 'ਚ ਇਕ ਵਿਆਹ ਭਵਨ 'ਚ ਕੰਮ ਕਰਦੇ ਸਨ ਅਤੇ ਅੱਧੀ ਰਾਤ ਨੂੰ ਸੋਨੀਪਤ ਸਥਿਤ ਘਰ ਪਰਤ ਰਹੇ ਸਨ।'' ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੇ ਸਮੇਂ ਕਾਰ ਤੇਜ਼ ਰਫ਼ਤਾਰ 'ਚ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਕਾਰ ਡਰਾਈਵਰ ਅਤੇ ਉਸ ਨਾਲ ਮੌਜੂਦਾ 2 ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News