ਨਾਮ ਪੁੱਛ ਕੇ ਚੂੜੀਆਂ ਵੇਚਣ ਵਾਲੇ ਨੂੰ ਕੁੱਟਣ ਦੇ ਮਾਮਲੇ ’ਚ 4 ਗ੍ਰਿਫ਼ਤਾਰ, ਸੜਕ ’ਤੇ ਉਤਰਿਆ ਹਿੰਦੂ ਜਾਗਰਣ ਮੰਚ
Tuesday, Aug 24, 2021 - 01:37 PM (IST)
ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਫੇਰੀ ਲਗਾ ਕੇ ਚੂੜੀਆਂ ਵੇਚ ਰਹੇ 25 ਸਾਲਾ ਵਿਅਕਤੀ ਨੂੰ ਲੋਕਾਂ ਦੇ ਸਮੂਹ ਵਲੋਂ ਨਾਮ ਪੁੱਛ ਕੇ ਕੁੱਟੇ ਜਾਣ ਦੇ ਮਾਮਲੇ ’ਚ ਪੁਲਸ ਨੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਬਾਣਗੰਗਾ ਪੁਲਸ ਥਾਣੇ ਦੇ ਇੰਚਾਰਜ ਰਾਜੇਂਦਰ ਸੋਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਗੋਵਿੰਦ ਨਗਰ ’ਚ ਐਤਵਾਰ ਦੁਪਹਿਰ ਚੂੜੀ ਵਪਾਰੀ ਤਸਲੀਮ ਅਲੀ (25) ਨੂੰ ਕੁੱਟਣ ਵਾਲੇ ਸਮੂਹ ’ਚ ਸ਼ਾਮਲ ਰਾਕੇਸ਼ ਪੰਵਾਰ (38), ਵਿਕਾਸ ਮਾਲਵੀਏ (27), ਰਾਜਕੁਮਾਰ ਭਟਨਾਗਰ (27) ਅਤੇ ਵਿਵੇਕ ਵਿਆਸ (35) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲੇ ਚੂੜੀ ਵਪਾਰੀ ਨਾਲ ਕੁੱਟਮਾਰ ਦੇ ਵੀਡੀਓ ਆਧਾਰ ’ਤੇ ਇਸ ਸਮੂਹ ’ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇੰਦੌਰ ’ਚ ਨਾਮ ਪੁੱਛ ਕੇ ਚੂੜੀਆਂ ਵੇਚਣ ਵਾਲੇ ਨੂੰ ਕੁੱਟਿਆ, ਫਿਰਕੂ ਸਦਭਾਵਨਾ ਵਿਗਾੜਨ ਦਾ ਮਾਮਲਾ ਦਰਜ
ਸੋਨੀ ਨੇ ਦੱਸਿਆ ਕਿ 13 ਸਾਲਾ ਸਕੂਲੀ ਵਿਦਿਆਰਥਣ ਦੀ ਸ਼ਿਕਾਇਤ ’ਤੇ ਚੂੜੀ ਵਪਾਰੀ ਵਿਰੁੱਧ ਉਤਪੀੜਨ ਅਤੇ ਪਛਾਣ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਲਸਾਜ਼ੀ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ, ਜਿਸ ਦੀ ਜਾਂਚ ਜਾਰੀ ਹੈ। ਇਸ ਵਿਚ ਹਿੰਦੂ ਜਾਗਰਣ ਮੰਚ ਦੇ ਪਹਿਲੇ ਤੋਂ ਐਲਾਨ ਵਿਰੋਧ ਪ੍ਰਦਰਸ਼ਨ ’ਚ ਸੈਂਕੜੇ ਲੋਕ ਮੰਗਲਵਾਰ ਸਵੇਰੇ ਸ਼ਹਿਰ ਦੇ ਰੀਗਲ ਚੌਰਾਹੇ ’ਤੇ ਪੁਲਸ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਦਫ਼ਤਰ ਦੇ ਸਾਹਮਣੇ ਜੁਟੇ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਸੀ। ਚਸ਼ਮਦੀਦਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਅਤੇ ਭਗਵਾ ਝੰਡੇ ਲਹਿਰਾਉਂਦੇ ਹੋਏ ‘ਭਾਰਤ ਮਾਤਾ ਦੀ ਜੈ’ ‘ਹਿੰਦੁਸਤਾਨ ’ਚ ਰਹਿਣਾ ਹੋਵੇਗਾ’, ‘ਵੰਦੇ ਮਾਤਰਮ ਕਹਿਣਾ ਹੋਵੇਗਾ’, ‘ਜੈ-ਜੈ ਸੀਆਰਾਮ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਏ। ਪ੍ਰਦਰਸ਼ਨਕਾਰਆਂ ’ਚ ਜਨਾਨੀਆਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਗੋਡਸੇ ਮਹਾਤਮਾ ਗਾਂਧੀ ਦੀ ਥਾਂ ਜਿੱਨਾਹ ਨੂੰ ਮਾਰਦੇ ਤਾਂ ਸ਼ਾਇਦ ਵੰਡ ਰੁਕ ਜਾਂਦੀ : ਸੰਜੇ ਰਾਊਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ