6 ਦਿਨਾਂ ਤੋਂ ਲਾਪਤਾ ਬੱਚੀ ਦੀ ਗੁਆਂਢੀ ਦੇ ਘਰੋਂ ਮਿਲੀ ਸੜੀ-ਗਲੀ ਲਾਸ਼, ਮਚਿਆ ਹੜਕੰਪ

11/18/2017 11:34:25 AM

ਮਊ— ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਸਨਸਨੀਖੇਜ ਖੁਲਾਸਾ ਹੋਇਆ ਹੈ। ਕਰੀਬ 6 ਦਿਨ ਪਹਿਲਾਂ ਇੱਥੋਂ ਇਕ 4 ਸਾਲ ਦੀ ਲੜਕੀ ਲਾਪਤਾ ਹੋ ਗਈ ਸੀ। ਉੱਥੇ ਹੀ ਗੰਭੀਰਤਾ ਨਾਲ ਜਾਂਚ ਕਰ ਰਹੀ ਪੁਲਸ ਨੂੰ ਵੀਰਵਾਰ ਨੂੰ ਬੱਚੀ ਦੀ ਲਾਸ਼ ਗੁਆਂਢੀ ਦੇ ਘਰੋਂ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਸ ਨੇ ਗੁਆਂਢੀ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਦਰਅਸਲ ਮਾਮਲਾ ਮੁਹੰਮਦਾਬਾਦ ਕੋਤਵਾਲੀ ਖੇਤਰ ਦੇ ਨਗਰ ਪੰਚਾਇਤ ਵਲੀਦਪੁਰਾ ਦਾ ਹੈ। ਜਿੱਥੇ 11 ਨਵੰਬਰ ਨੂੰ ਚੇਹਲੁਮ ਦੇ ਹੀ ਦਿਨ ਮੁਹੱਲੇ ਦੇ ਰਹਿਣ ਵਾਲੇ ਵਾਰਿਸ ਹੁਸੈਨ ਦੀ 4 ਸਾਲਾ ਬੇਟੀ ਇਸ਼ਮਤ ਜੇਹਰਾ ਗਾਇਬ ਹੋ ਗਈ ਸੀ। ਇਸ ਦੀ ਰਿਪੋਰਟ ਪਰਿਵਾਰ ਵਾਲਿਆਂ ਨੇ ਕੋਤਵਾਲੀ 'ਚ ਦਿੱਤੀ ਤਾਂ ਪੁਲਸ ਨੇ ਮਾਮਲੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਖੋਜ ਸ਼ੁਰੂ ਕਰ ਦਿੱਤੀ ਪਰ ਉਸ ਦਾ ਕਿਤੇ ਪਤਾ ਨਹੀਂ ਲੱਗਾ। ਵੀਰਵਾਰ ਇਕ ਹਫਤੇ ਬਾਅਦ ਵਾਰਿਸ ਹੁਸੈਨ ਦੇ ਗੁਆਂਢੀ ਬਦਰੀ ਸੇਠ ਦੇ ਘਰ 'ਚ ਲਾਪਤਾ ਬੱਚੀ ਦੀ ਲਾਸ਼ ਇਸ ਹਾਲਤ 'ਚ ਮਿਲੀ।PunjabKesariਗੁਆਂਢ ਦੇ ਇਕ ਘਰ ਦੇ ਅੰਦਰੋਂ ਲਾਸ਼ ਦੇ ਸੜਨ ਦੀ ਬੱਦਬੂ ਆਉਣ ਲੱਗੀ। ਘਰੋਂ ਬੱਦਬੂ ਆਉਣ ਤੋਂ ਬਾਅਦ ਜਦੋਂ ਨੇੜੇ-ਤੇੜੇ ਦੇ ਲੋਕਾਂ ਨੇ ਦੇਖਿਆ ਤਾਂ ਪਤਾ ਲੱਗਾ ਕਿ ਘਰ ਦੇ ਅੰਦਰ ਹੀ ਇਕ ਬੱਚੀ ਦੀ ਲਾਸ਼ ਗਲੀ-ਸੜੀ ਹਾਲਤ 'ਚ ਪਈ ਹੋਈ ਹੈ। ਬੱਚੀ ਦੀ ਲਾਸ਼ ਦੇਖ ਕੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਇਸ ਗੱਲ ਦੀ ਜਾਣਕਾਰੀ ਤੋਂ ਬਾਅਦ ਮੁਹੱਲੇ ਦੇ ਲੋਕਾਂ 'ਚ ਨਾਰਾਜ਼ਗੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਸ ਫੋਰਸ ਮੌਕੇ 'ਤੇ ਪੁੱਜ ਗਈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰ, ਉੱਚ ਪੁਲਸ ਕਮਿਸ਼ਨਰ, ਸੀ.ਓ. ਮੁਹੰਮਦਾਬਾਦ ਸਮੇਤ ਕਈ ਥਾਣਿਆਂ ਦੀ ਫੋਰਸ ਮੌਕੇ 'ਤੇ ਪੁੱਜ ਗਈ। ਮਾਮਲੇ 'ਚ ਪੁਲਸ ਨੇ ਕਤਲ ਦਾ ਮੁਕੱਦਮਾ ਦਰਜ ਕਰਦੇ ਹੋਏ ਦੋਸ਼ੀ ਪਿਤਾ-ਪੁੱਤਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਬੱਚੀ ਦੇ ਚਾਚਾ ਫਰਮਾਨ ਅਲੀ ਨੇ ਦੱਸਿਆ ਕਿ 4 ਸਾਲ ਦੀ ਬੱਚੀ ਦੀ ਲਾਸ਼ ਜਿਸ ਦੇ ਘਰੋਂ ਮਿਲੀ ਹੈ, ਉਨ੍ਹਾਂ 'ਤੇ ਐੱਫ.ਆਈ.ਆਰ. ਦਰਜ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੱਚੀ 11 ਤਰੀਕ ਨੂੰ 3 ਵਜੇ ਗਾਇਬ ਹੋਈ ਸੀ।PunjabKesari


Related News