UP ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਕੋਰੋਨਾ ਪਾਜ਼ੇਟਿਵ, PGI ''ਚ ਦਾਖਲ

09/15/2020 12:06:22 AM

ਲਖਨਊ :  ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹੈ। ਸਾਬਕਾ ਰਾਜਪਾਲ ਦੇ ਨਿੱਜੀ ਸਕੱਤਰ ਨੇ ਦੱਸਿਆ ਕਿ ਫਿਲਹਾਲ ਕਲਿਆਣ ਸਿੰਘ ਠੀਕ ਹਨ। ਉਨ੍ਹਾਂ ਨੂੰ ਪੀ.ਜੀ.ਆਈ. ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਲਖਨਊ ਦੇ ਮਾਲ ਐਵੇਨਿਊ 'ਚ ਨਿਵਾਸ ਕਰ ਰਹੇ ਕਲਿਆਣ ਸਿੰਘ ਨੂੰ ਦੋ ਦਿਨ ਤੋਂ ਬੁਖਾਰ ਆ ਰਿਹਾ ਸੀ। ਜਿਸ ਤੋਂ ਬਾਅਦ ਕੋਰੋਨਾ ਦੇ ਡਰ ਦੇ ਚੱਲਦੇ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦਾ ਨਮੂਨਾ ਲਿਆ ਸੀ। ਐਤਵਾਰ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ, ਸ਼ਾਮਲੀ ਸਦਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇਜੇਂਦਰ ਨਿਰਵਾਲ ਵੀ ਗਲੋਬਲ ਮਹਾਂਮਾਰੀ ਦੀ ਚਪੇਟ 'ਚ ਹਨ। ਸੋਮਵਾਰ ਨੂੰ ਭਾਜਪਾ ਦਫ਼ਤਰ 'ਚ ਆਯੋਜਿਤ ਖੂਨਦਾਨ ਕੈਂਪ 'ਚ ਪੁੱਜੇ ਵਿਧਾਇਕ ਦੀ ਐਂਟੀਜਨ ਜਾਂਚ ਹੋਈ ਅਤੇ ਰਿਪੋਰਟ ਪਾਜ਼ੇਟਿਵ ਆਈ।

ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਹਾਲਾਤ ਬੇਕਾਬੂ ਹਨ। ਚਾਰ ਦਿਨ ਸਾਬਕਾ ਜੇਲ੍ਹ ਮੰਤਰੀ ਜੈ ਕੁਮਾਰ ਜੈ.ਕੀ. ਕੋਰੋਨਾ ਪਾਜ਼ੇਟਿਵ ਮਿਲੇ ਸਨ। ਉਥੇ ਹੀ, ਬਲਦੇਵ ਸਿੰਘ ਔਲਖ ਤੋਂ ਇਲਾਵਾ ਸਮਾਜ ਕਲਿਆਣ ਰਾਜਮੰਤਰੀ ਜੀ.ਐੱਸ. ਧਰਮੇਸ਼ ਘੱਟ ਗਿਣਤੀ ਕਲਿਆਣ ਰਾਜਮੰਤਰੀ ਮੋਹਸਿਨ ਰਜਾ ਪੀੜਤ ਮਿਲੇ ਸਨ। ਇਸ ਤੋਂ ਇਲਾਵਾ ਮੰਤਰੀ ਸਤੀਸ਼ ਮਹਾਨਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਉਸ ਤੋਂ ਪਹਿਲਾਂ ਕੈਬਨਿਟ ਮੰਤਰੀ  ਸਿੱਧਾਰਥ ਨਾਥ ਸਿੰਘ ਵੀ ਪੀੜਤ ਹੋਏ ਸਨ।
 


Inder Prajapati

Content Editor

Related News