ਕਰੋੜਾਂ ਰੁਪਇਆਂ ਦੀ ਹੇਰਾਫੇਰੀ : SBI ਦੇ ਸਾਬਕਾ ਅਧਿਕਾਰੀ ਨੂੰ 10 ਸਾਲ ਦੀ ਕੈਦ ਤੇ ਜੁਰਮਾਨਾ

Wednesday, Nov 29, 2017 - 06:47 PM (IST)

ਕਰੋੜਾਂ ਰੁਪਇਆਂ ਦੀ ਹੇਰਾਫੇਰੀ : SBI ਦੇ ਸਾਬਕਾ ਅਧਿਕਾਰੀ ਨੂੰ 10 ਸਾਲ ਦੀ ਕੈਦ ਤੇ ਜੁਰਮਾਨਾ

ਨਵੀਂ ਦਿੱਲੀ— ਕੇਂਦਰੀ ਜਾਂਚ ਬਿਓਰੋ (ਸੀ. ਬੀ. ਆਈ.) ਦੀ ਰਾਂਚੀ ਸਥਿਤ ਵਿਸ਼ੇਸ਼ ਅਦਾਲਤ ਨੇ ਕਰੋੜਾਂ ਰੁਪਏ ਦੇ ਘੋਟਾਲੇ ਦੇ ਮਾਮਲੇ 'ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਇਕ ਸਾਬਕਾ ਉਪ ਪ੍ਰਬੰਧਕ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸੀ. ਬੀ. ਆਈ. ਬੁਲਾਰੇ ਨੇ ਅੱਜ ਦੱਸਿਆ ਕਿ ਰਾਂਚੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਮੇਨਰੋਡ ਸਥਿਤ ਐੱਸ. ਬੀ. ਆਈ. ਦੀ ਸ਼ਾਖਾ ਦੇ ਸਾਬਕਾ ਅਧਿਕਾਰੀ ਪ੍ਰਸ਼ਾਂਤ ਕੁਮਾਰ ਘੋਸ਼ ਨੂੰ ਕਰੋੜਾਂ ਰੁਪਇਆਂ ਦੀ ਹੇਰਾਫੇਰੀ ਦੇ ਮਾਮਲੇ 'ਚ ਭਾਰਤੀ ਦੰਡ ਵਿਧਾਨ (ਆਈ. ਪੀ. ਸੀ.) ਦੀ ਧਾਰਾ 409 ਅਧੀਨ ਦੋਸ਼ੀ ਕਰਾਰ ਦਿੱਤਾ ਹੈ ਅਤੇ 10 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ ਦੋਸ਼ੀ ਅਧਿਕਾਰੀ 'ਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। 
ਬੁਲਾਰੇ ਮੁਤਾਬਕ ਘੋਸ਼ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ,1988 ਦੀ ਧਾਰਾ 13(ਇਕ)(ਸੀ) ਅਤੇ 13(2) ਦੇ ਅਧੀਨ ਵੀ ਤਿੰਨ ਸਾਲ ਜੇਲ ਦੀ ਸਜ਼ਾ ਹੋਈ ਹੈ। ਇਸ ਦੇ ਨਾਲ ਹੀ 50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੀ. ਬੀ. ਆਈ. ਅਦਾਲਤ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਜੇਲ ਦੀਆਂ ਦੋਵੇਂ ਸਜ਼ਾ ਨਾਲ-ਨਾਲ ਚੱਲਣਗੀਆਂ। ਜੁਰਮਾਨੇ ਦੀ ਰਾਸ਼ੀ ਦਾ ਅੱਧਾ ਹਿੱਸਾ ਐੱਸ. ਬੀ. ਆਈ. ਦੀਆਂ ਸ਼ਾਖਾ 'ਚ ਜਮ੍ਹਾ ਕਰਾਇਆ ਜਾਵੇਗਾ।  
 


Related News