ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ

Thursday, Aug 08, 2019 - 06:26 PM (IST)

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ— ਭਾਰਤ ਦੇ 13ਵੇਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅੱਜ ਰਾਸ਼ਟਰਪਤੀ ਭਵਨ 'ਚ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਜਨਸੰਘ ਦੇ ਨੇਤਾ ਨਾਨਾ ਜੀ ਦੇਸ਼ਮੁੱਖ ਤੇ ਮਸ਼ਹੂਰ ਗਾਇਕ, ਸੰਗੀਤਕਾਰ ਤੇ ਗੀਤਕਾਰ ਭੁਪੇਨ ਹਜਾਰਿਕਾ ਨੂੰ ਮਰਨ ਤੋਂ ਬਾਅਦ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਦਾ ਐਲਾਨ 2019 ਦੇ ਸ਼ੁਰੂ 'ਚ ਹੀ ਹੋ ਗਿਆ ਸੀ।

ਪ੍ਰਣਬ ਮੁਖਰਜੀ ਦਾ ਕਲਰਕ ਦੇ ਤੌਰ 'ਤੇ ਸ਼ੁਰੂ ਹੋਇਆ ਸੀ ਸਫਰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਾਂਗਰ ਤੇ ਭਾਰਤੀ ਰਾਜਨੀਤੀ ਦੇ ਇਕ ਦਿੱਗਜ ਨੇਤਾ ਰਹੇ ਹਨ। ਪ੍ਰਣਬ ਮੁਖਰਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੋਲਕਾਤਾ ਦੇ ਡਿਪਟੀ ਅਕਾਊਂਟੈਂਟ ਜਨਰਲ ਦਫਤਰ 'ਚ ਇਕ ਕਲਰਕ ਦੇ ਤੌਰ 'ਤੇ ਕੀਤੀ ਸੀ। ਪ੍ਰਣਬ ਦਾ ਬਾਅਦ 'ਚ ਰਾਜਨੀਤੀ 'ਚ ਆ ਗਏ ਤੇ ਉਨ੍ਹਾਂ ਦੇ ਰਾਜਨੀਤੀ ਦੇ ਖੇਤਰ 'ਚ ਆਪਣੀ ਮਿਹਨਤ ਤੇ ਲਗਨ ਦੇ ਦਮ 'ਤੇ ਦੇਸ਼ ਦੇ ਰਾਸ਼ਟਰਪਤੀ ਵੀ ਬਣੇ। ਉਨ੍ਹਾਂ ਨੂੰ ਪਾਰਟੀ ਦਾ ਸੰਕਟਮੋਚਨ ਵੀ ਕਿਹਾ ਜਾਂਦਾ ਹੈ।

ਅਬਦੁਲ ਕਲਾਮ ਨੇ ਕੀਤੀ ਸੀ ਨਾਨਾ ਜੀ ਦੀ ਸ਼ਲਾਘਾ
ਨਾਨਾਜੀ ਦੇਸ਼ਮੁੱਖ ਦੇਸ਼ ਦੇ ਇਖ ਵੱਡੇ ਸਮਾਜਸੇਵੀ ਹਨ। ਜਦੋਂ ਦੇਸ਼ 'ਚ ਅਟਲ ਬਿਹਾਰੀ ਵਾਜਪੇਈ ਸਰਕਾਰੀ ਸੀ ਤਾਂ ਉਨ੍ਹਾਂ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ। 1999 'ਚ ਅਟਲ ਦੇ ਕਾਰਜਕਾਲ 'ਚ ਹੀ ਉਨ੍ਹਾਂ ਨੂੰ ਪਦਮ ਵਿਭੂਸ਼ਣ ਵੀ ਦਿੱਤਾ ਗਿਆ। ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਨਾਨਾਜੀ ਦੇਸ਼ਮੁੱਖ ਦੀ ਸਮਾਜ ਪ੍ਰਤੀ ਸ਼ਲਾਘਾਯੋਗ ਕੰਮਾਂ ਲਈ ਤਾਰੀਫ ਵੀ ਕੀਤੀ ਸੀ। ਨਾਨਾਜੀ ਦਾ 27 ਫਰਵਰੀ 2010 ਨੂੰ 94 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ।

ਹਜ਼ਾਰਿਕਾ ਖੁਦ ਹੀ ਲਿਖਦੇ ਸਨ ਆਪਣੇ ਗੀਤ
ਆਸਾਮ ਦੇ ਭੁਪੇਨ ਹਜ਼ਾਰਿਕਾ ਦੇਸ਼ ਦੇ ਮਸ਼ਹੂਰ ਗੀਤਕਾਰ, ਸੰਗੀਤਕਾਰ ਤੇ ਗਾਇਕ ਸਨ। ਹਜ਼ਾਰਿਕਾ ਅਸਮਿਆ ਭਾਸ਼ਾ ਦੇ ਕਵੀ ਵੀ ਸਨ। ਉਨ੍ਹਾਂ ਨੇ ਫਿਲਮ ਨਿਰਮਾਤਾ, ਲੇਖਕ ਤੇ ਆਸਾਮ ਦੀ ਸੱਭਿਆਚਾਰ ਤੇ ਲੋਕ ਸੰਗੀਤ 'ਚ ਅਹਿਮ ਯੋਗਦਾਨ ਦਿੱਤਾ ਸੀ। ਹਜ਼ਾਰਿਕਾ ਆਪਣੇ ਗੀਤ ਖੁਦ ਲਿਖਦੇ ਸਨ ਤੇ ਕੰਪੋਜ ਵੀ ਕਰਦੇ ਸਨ। ਹਜ਼ਾਰਿਕਾ 1975 'ਚ ਰੀਜਨਲ ਫਿਲਮ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਸਾਲ 1992 'ਚ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਪੁਰਸਕਾਰ ਦਾਦਾ ਸਾਹਿਬ ਫਾਲਕੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ 2011 'ਚ ਪਦਮ ਭੂਸ਼ਣ ਵੀ ਦਿੱਤਾ ਗਿਆ।


author

Inder Prajapati

Content Editor

Related News