ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਰਾਮਦਾਸ ''ਭਾਰਤ ਜੋੜੋ ਯਾਤਰਾ'' ''ਚ ਹੋਏ ਸ਼ਾਮਲ

Thursday, Nov 03, 2022 - 11:28 AM (IST)

ਹੈਦਰਾਬਾਦ (ਭਾਸ਼ਾ)- ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਐੱਲ. ਰਾਮਦਾਸ ਨੇ 'ਭਾਰਤ ਜੋੜੋ ਯਾਤਰਾ' ਦੇ ਅਧੀਨ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਤੇਲੰਗਾਨਾ 'ਚ ਪੈਦਲ ਯਾਤਰਾ ਕੀਤੀ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਯਾਤਰਾ ਵੀਰਵਾਰ ਸਵੇਰੇ ਸ਼ਹਿਰ ਦੇ ਬਾਹਰ ਪਾਟਨਚੇਰੂ ਤੋਂ ਬਹਾਲ ਹੋਈ ਅਤੇ ਰਾਤ ਨੂੰ ਸੰਗਾਰੈੱਡੀ ਦੇ ਸ਼ਿਵਮਪੇਟ 'ਚ ਆਰਾਮ ਕੀਤਾ ਜਾਵੇਗਾ। ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਟਵੀਟ ਕੀਤਾ,''ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਰਾਮਦਾਸ 89 ਸਾਲ ਦੀ ਉਮਰ 'ਚ ਵੀ ਜਨਤਕ ਹਿੱਤ ਲਈ ਅਥੱਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਪਤਨੀ ਲਲਿਤਾ ਰਾਮਦਾਸ ਨਾਲ 'ਭਾਰਤ ਜੋੜੋ ਯਾਤਰਾ' ਦੇ 57ਵੇਂ ਦਿਨ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕੀਤੀ। ਲਲਿਤਾ ਰਾਮਦਾਸ ਪਹਿਲੇ ਭਾਰਤੀ ਜਲ ਸੈਨਾ ਮੁਖੀ ਐਡਮਿਰਲ ਰਾਮਦਾਸ ਕਟਾਰੀ ਦੀ ਧੀ ਹੈ।''

PunjabKesari

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਮੁੜ ਸੰਘਰਸ਼ ਵਿੱਢਣ ਦੀ ਚਿਤਾਵਨੀ, 24 ਨਵੰਬਰ ਨੂੰ ਰੇਲਾਂ ਰੋਕਣ ਦਾ ਐਲਾਨ

ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਏ. ਰੇਵੰਤ ਰੈੱਡੀ, ਲੋਕ ਸਭਾ ਮੈਂਬਰ ਐੱਨ. ਉੱਤਮ ਕੁਮਾਰ ਰੈੱਡੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਗਾਂਧੀ ਨਾਲ ਸਵੇਰੇ ਪੈਦਲ ਯਾਤਰਾ ਕੀਤੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਆਰਾਮ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਗਾਂਧੀ ਦੀ ਅਗਵਾਈ ਵਾਲੀ ਯਾਤਰਾ ਨੇ 23 ਅਕਤੂਬਰ ਨੂੰ ਰਾਜ 'ਚ ਪ੍ਰਵੇਸ਼ ਕੀਤਾ ਸੀ ਅਤੇ 7 ਨਵੰਬਰ ਨੂੰ ਇਸ ਦਾ ਤੇਲੰਗਾਨਾ ਪੜਾਅ ਪੂਰਾ ਹੋ ਜਾਵੇਗਾ। ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News