ਸਾਬਕਾ MP ਅਤੀਕ ਅਹਿਮਦ ਗੁਜਰਾਤ ਦੀ ਸਾਬਰਮਤੀ ਜੇਲ ’ਚ ਸ਼ਿਫਟ
Monday, Jun 03, 2019 - 07:23 PM (IST)

ਅਹਿਮਦਾਬਾਦ– ਉੱਤਰ ਪ੍ਰਦੇਸ਼ ਦੇ ਸਾਬਕਾ ਐੱਮ. ਪੀ. ਅਤੇ ਬਾਹੂਬਲੀ ਅਤੀਕ ਅਹਿਮਦ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉੱਤਰ ਪ੍ਰਦੇਸ਼ ਦੀ ਨੈਨੀ ਜੇਲ ਵਿਚੋਂ ਕੱਢ ਕੇ ਗੁਜਰਾਤ ਦੀ ਉੱਚ ਸੁਰੱਖਿਆ ਵਾਲੀ ਸਾਬਰਮਤੀ ਜੇਲ ਵਿਚ ਭੇਜ ਿਦੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਅਹਿਮਦ ਨੂੰ ਸੋਮਵਾਰ ਸਵੇਰੇ ਜਹਾਜ਼ ਰਾਹੀਂ ਵਾਰਾਨਸੀ ਤੋਂ ਅਹਿਮਦਾਬਾਦ ਲਿਆਂਦਾ ਗਿਆ। ਜਹਾਜ਼ ਵਿਚ ਸਵਾਰ ਅਹਿਮਦ ਦੇ ਬੇਟੇ ਉਮਰ ਨੇ ਇਕ ਇੰਟਰਵਿਊ ਵਿਚ ਦੱਸਿਆ,‘‘ਮੇਰੇ ਪਿਤਾ ਨੂੰ ਜਹਾਜ਼ ਰਾਹੀਂ ਵਾਰਾਨਸੀ ਤੋਂ ਇਥੇ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਸਾਬਰਮਤੀ ਜੇਲ ਿਲਜਾਇਆ ਗਿਆ ਹੈ।’’