UP ; ਸਾਬਕਾ ਵਿਧਾਇਕ ਦੇ ਪੁੱਤ ਦਾ ਖ਼ੌਫ਼ਨਾਕ ਕਾਰਾ ! ਪਹਿਲਾਂ ਪਤਨੀ ਦਾ ਕੀਤਾ ਕਤਲ, ਮਗਰੋਂ...

Monday, Jun 15, 2026 - 01:18 PM (IST)

UP ; ਸਾਬਕਾ ਵਿਧਾਇਕ ਦੇ ਪੁੱਤ ਦਾ ਖ਼ੌਫ਼ਨਾਕ ਕਾਰਾ ! ਪਹਿਲਾਂ ਪਤਨੀ ਦਾ ਕੀਤਾ ਕਤਲ, ਮਗਰੋਂ...

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ’ਚ ਸ਼ਨੀਵਾਰ ਰਾਤ ਸਾਬਕਾ ਵਿਧਾਇਕ ਦੇ ਪੁੱਤਰ ਰਾਕੇਸ਼ ਯਾਦਵ (67) ਨੇ ਕਥਿਤ ਤੌਰ ’ਤੇ ਆਪਣੀ ਪਤਨੀ ਰਾਮਮੂਰਤੀ ਦੇਵੀ (66) ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਗੋਲੀਆਂ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਤੇ ਦੋਵਾਂ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ’ਚ ਘਟਨਾ ਦੇ ਪਿੱਛੇ ਜ਼ਮੀਨੀ ਵਿਵਾਦ ਅਤੇ ਚੱਲ ਰਹੇ ਕਾਨੂੰਨੀ ਮੁਕੱਦਮਿਆਂ ਤੋਂ ਪੈਦਾ ਹੋਇਆ ਮਾਨਸਿਕ ਤਣਾਅ ਸਾਹਮਣੇ ਆ ਰਿਹਾ ਹੈ। ਰਾਕੇਸ਼ ਯਾਦਵ ਖ਼ਿਲਾਫ਼ ਸਕੂਲ ਦੀ ਖੇਤੀਬਾੜੀ ਜ਼ਮੀਨ ਨਾਲ ਜੁੜੇ ਕਥਿਤ ਗਬਨ ਦਾ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਹਾਲ ਹੀ ’ਚ ਉਹ ਕੋਰਟ ਦੀ ਤਰੀਕ ਤੋਂ ਪਰਤੇ ਸਨ। ਪੁਲਸ ਨੇ ਘਟਨਾ ਸਥਾਨ ਤੋਂ ਲਾਇਸੈਂਸੀ ਰਿਵਾਲਵਰ ਬਰਾਮਦ ਕਰ ਕੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਡਾਹਿਨੀ ਪਿੰਡ ਦੇ ਰਹਿਣ ਵਾਲੇ ਰਾਕੇਸ਼ ਯਾਦਵ ਦੇ ਪਿਤਾ ਜਗਦੀਸ਼ ਯਾਦਵ 1980 ਤੋਂ 1985 ਤੱਕ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ। ਹੁਣ ਰਾਕੇਸ਼ ਸੁਭਾਸ਼ ਚੌਕ ਸ਼ਿਕੋਹਾਬਾਦ ’ਚ ਰਹਿੰਦੇ ਸਨ। ਰਾਕੇਸ਼ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਉਹ ਆਦਰਸ਼ ਕ੍ਰਿਸ਼ਨ ਇੰਟਰ ਕਾਲਜ ਦੇ ਮੈਨੇਜਰ ਵੀ ਸਨ। ਆਦਰਸ਼ ਕ੍ਰਿਸ਼ਨ ਇੰਟਰ ਕਾਲਜ ਦੀ 35 ਵਿਘੇ ਜ਼ਮੀਨ ਲਗਾਨ ’ਤੇ ਪਿੰਡ ਦੇ ਅਰਜੁਨ ਸਿੰਘ ਯਾਦਵ ਨੂੰ ਦਿੱਤੀ ਗਈ ਸੀ। ਦੋਸ਼ ਹੈ ਕਿ ਇਕ ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਅਰਜੁਨ ਸਿੰਘ ਨੇ ਜ਼ਮੀਨ ਖਾਲੀ ਨਹੀਂ ਕੀਤੀ ਅਤੇ ਉਸ ’ਤੇ ਕਾਬਜ਼ ਰਹੇ। ਸਾਬਕਾ ਸਰਪੰਚ ਰਾਕੇਸ਼ ਯਾਦਵ ਨੇ ਪੁਲਸ ਵਿਭਾਗ ’ਚ ਨੌਕਰੀ ਕੀਤੀ ਸੀ। ਉਹ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਸਨ। ਰਾਕੇਸ਼ ਨੇ ਸ਼ਰਦ ਯਾਦਵ ਦੇ ਜਨਤਾ ਦਲ ਤੋਂ ਵਿਧਾਇਕ ਦੀ ਚੋਣ ਵੀ ਲੜੀ ਸੀ ਪਰ ਹਾਰ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News