ਬੇਟੀ ਨੂੰ ਨਾਲ ਲਿਜਾਣ ਦੇ ਵਿਵਾਦ ਕਾਰਨ ਪਤੀ ਨੇ ਪਤਨੀ ਦਾ ਕੀਤਾ ਕਤਲ

Sunday, Jun 21, 2026 - 09:11 PM (IST)

ਬੇਟੀ ਨੂੰ ਨਾਲ ਲਿਜਾਣ ਦੇ ਵਿਵਾਦ ਕਾਰਨ ਪਤੀ ਨੇ ਪਤਨੀ ਦਾ ਕੀਤਾ ਕਤਲ

ਬਾਗਪਤ,  (ਏਜੰਸੀ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ’ਚ ਬੇਟੀ ਨੂੰ ਨਾਲ ਲੈ ਕੇ ਜਾਣ ਕਾਰਨ ਹੋਏ ਵਿਵਾਦ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਚੰਦੀਨਗਰ ਥਾਣਾ ਖੇਤਰ ਦੇ ਖੈਲਾ ਪਿੰਡ ਦੇ ਰਹਿਣ ਵਾਲੇ ਰਾਹੁਲ ਨੇ ਲੱਗਭਗ 8 ਸਾਲ ਪਹਿਲਾਂ ਬਿਜਨੌਰ ਦੀ ਰਹਿਣ ਵਾਲੀ ਮਨੀਸ਼ਾ, ਜਿਸ ਨੂੰ ਮੀਰਾ ਰਾਣੀ (28) ਵੀ ਕਿਹਾ ਜਾਂਦਾ ਹੈ, ਨਾਲ ਵਿਆਹ ਕੀਤਾ ਸੀ।

ਦੋਵੇਂ ਪਹਿਲਾਂ ਹਰਿਦੁਆਰ ’ਚ ਇਕ ਨਿੱਜੀ ਕੰਪਨੀ ’ਚ ਕੰਮ ਕਰਦੇ ਸਨ ਪਰ ਵਿਆਹ ਤੋਂ ਬਾਅਦ ਦਿੱਲੀ ਚਲੇ ਗਏ ਸਨ। ਉਨ੍ਹਾਂ ਦੇ 2 ਬੱਚੇ ਹਨ। ਪੁੱਤਰ ਆਪਣੀ ਮਾਂ ਨਾਲ ਰਹਿੰਦਾ ਹੈ ਤੇ ਬੇਟੀ ਆਪਣੇ ਪਿਤਾ ਨਾਲ।ਰਿਪੋਰਟਾਂ ਅਨੁਸਾਰ ਮਨੀਸ਼ਾ ਲੱਗਭਗ 2 ਸਾਲ ਪਹਿਲਾਂ ਘਰੇਲੂ ਝਗੜੇ ਤੋਂ ਬਾਅਦ ਆਪਣੇ ਪੁੱਤਰ ਨਾਲ ਬੈਂਗਲੁਰੂ ਚਲੀ ਗਈ ਸੀ, ਜਿੱਥੇ ਉਹ ਇਕ ਨਿੱਜੀ ਕੰਪਨੀ ’ਚ ਨੌਕਰੀ ਕਰਦੀ ਸੀ। ਉਹ ਸ਼ੁੱਕਰਵਾਰ ਸ਼ਾਮ ਨੂੰ ਖੈਲਾ ਪਿੰਡ ਪਹੁੰਚੀ। ਸ਼ਨੀਵਾਰ ਜਦੋਂ ਉਸ ਨੇ ਆਪਣੀ 6 ਸਾਲ ਦੀ ਬੇਟੀ ਨੂੰ ਆਪਣੇ ਨਾਲ ਬੈਂਗਲੁਰੂ ਲਿਜਾਣ ਦੀ ਗੱਲ ਕਹੀ ਤਾਂ ਪਤੀ-ਪਤਨੀ ਦਰਮਿਅਾਨ ਝਗੜਾ ਹੋ ਗਿਆ। ਝਗੜਾ ਵਧਣ ’ਤੇ ਰਾਹੁਲ ਨੇ ਮਨੀਸ਼ਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News