''ਕਾਲਾ ਜਾਦੂ ਕਰਦੀ ਸੀ..!'' ਡਾਕਟਰ ਨੇ ਕੰਮ ਵਾਲੀ ਨਾਲ ਕਰ''ਤਾ ਖ਼ੌਫ਼ਨਾਕ ਕਾਰਾ

Saturday, Jun 20, 2026 - 11:03 AM (IST)

''ਕਾਲਾ ਜਾਦੂ ਕਰਦੀ ਸੀ..!'' ਡਾਕਟਰ ਨੇ ਕੰਮ ਵਾਲੀ ਨਾਲ ਕਰ''ਤਾ ਖ਼ੌਫ਼ਨਾਕ ਕਾਰਾ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਦੱਖਣੀ ਦਿੱਲੀ ਦੇ ਪਾਸ਼ ਇਲਾਕੇ 'ਚ ਸਥਿਤ ਆਪਣੇ ਘਰ 'ਚ ਨੌਕਰਾਣੀ ਦਾ ਕਤਲ ਕਰਨ ਦੇ ਦੋਸ਼ੀ 50 ਸਾਲਾ ਚਮੜੀ ਦੇ ਮਾਹਰ ਨੂੰ ਦੋ ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ। ਅਧਿਕਾਰੀਆਂ ਦੇ ਅਨੁਸਾਰ, ਡਾਕਟਰ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਜੁਡੀਸ਼ੀਅਲ ਮੈਜਿਸਟ੍ਰੇਟ ਅਨੁਰਾਗ ਛਾਬੜਾ ਨੇ ਦੋਸ਼ੀ ਦੀ ਦੋ ਦਿਨਾਂ ਹਿਰਾਸਤ 'ਚ ਭੇਜਣ ਸੰਬੰਧੀ ਦਿੱਲੀ ਪੁਲਸ ਦੀ ਅਰਜ਼ੀ 'ਤੇ ਸੁਣਵਾਈ ਕੀਤੀ। 

ਪੁਲਸ ਅਨੁਸਾਰ, ਡਾਕਟਰ ਮਨੀਸ਼ ਗੁਪਤਾ ਨੇ ਵੀਰਵਾਰ ਸਵੇਰੇ ਆਪਣੇ ਘਰ ਨੌਕਰਾਣੀ ਮੀਨਾ ਨੂੰ ਕਥਿਤ ਤੌਰ 'ਤੇ ਕ੍ਰਿਕਟ ਬੈਟ ਨਾਲ ਕੁੱਟ ਕੇ ਅਤੇ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਡਾਕਟਰ ਨੂੰ ਸ਼ੱਕ ਸੀ ਕਿ ਮੀਨਾ ਕਾਲਾ ਜਾਦੂ ਕਰਦੀ ਹੈ ਅਤੇ ਪਰਿਵਾਰ 'ਚ ਇਸ ਲਈ ਲਗਾਤਾਰ ਝਗੜੇ ਹੋ ਰਹੇ ਹਨ। ਦਿੱਲੀ ਪੁਲਸ ਨੇ ਡਾਕਟਰ ਗੁਪਤਾ ਦੀ ਹਿਰਾਸਤ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਸ ਗੱਲ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਕੀ ਇਸ ਮਾਮਲੇ 'ਚ ਕੋਈ ਹੋਰ ਸ਼ਾਮਲ ਸੀ ਅਤੇ ਮਾਮਲੇ ਨਾਲ ਸਬੰਧਤ ਨਵੀਂ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਪਟੀਸ਼ਨ ਦਾ ਵਿਰੋਧ ਕਰਦੇ ਹੋਏ, ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਪਿਛਲੇ 24 ਘੰਟਿਆਂ ਤੋਂ ਪੁਲਸ ਹਿਰਾਸਤ 'ਚ ਹੈ।

ਵਕੀਲ ਨੇ ਆਪਣੀ ਦਲੀਲ 'ਚ ਕਿਹਾ,''ਪੁਲਸ ਨੇ ਸਭ ਕੁਝ ਜ਼ਬਤ ਕਰ ਲਿਆ ਹੈ। ਡਾਕਟਰ ਪਿਛਲੇ 24 ਘੰਟਿਆਂ ਤੋਂ ਪੁਲਸ ਹਿਰਾਸਤ 'ਚ ਹੈ। ਉਹ ਪਹਿਲਾਂ ਹੀ ਤਣਾਅ 'ਚ ਹੈ।'' ਪੁਲਸ ਦੇ ਅਨੁਸਾਰ, ਦੋਸ਼ੀ ਤਣਾਅ ਦੇ ਇਲਾਜ ਲਈ ਦਵਾਈ ਲੈ ਰਿਹਾ ਸੀ ਅਤੇ ਉਸ ਨੇ ਆਪਣੀ ਛੱਤ 'ਤੇ 45 ਸਾਲ ਦੀ ਨੌਕਰਾਣੀ 'ਤੇ ਹਮਲਾ ਕੀਤਾ। ਜਦੋਂ ਪੁਲਸ ਪਹੁੰਚੀ, ਤਾਂ ਉਹ ਖੂਨ ਨਾਲ ਲੱਥਪੱਥ ਲਾਸ਼ ਦੇ ਕੋਲ ਖੜ੍ਹਾ ਪਾਇਆ ਗਿਆ ਅਤੇ ਕਥਿਤ ਤੌਰ 'ਤੇ ਕਤਲ ਦੀ ਗੱਲ ਕਬੂਲ ਕਰ ਲਈ। 

ਪੁਲਸ ਨੂੰ ਦੁਪਹਿਰ ਕਰੀਬ 11.36 ਵਜੇ ਇਕ ਨਿਵਾਸੀ ਨੇ ਸੂਚਨਾ ਦਿੱਤੀ ਕਿ ਗੁਆਂਢ ਦੀ ਇਕ ਇਮਾਰਤ ਦੀ ਛੱਤ 'ਤੇ ਔਰਤ ਦਾ ਕਤਲ ਕਰ ਦਿੱਤਾ ਗਿਆ ਅਤੇ ਉਹ ਖੂਨ ਨਾਲ ਲੱਥਪੱਥ ਪਈ ਹੈ। ਦੋਸ਼ੀ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ। ਸ਼ੁਰੂਆਤੀ ਪੁੱਛ-ਗਿੱਛ 'ਚ ਉਸ ਨੇ ਮੰਨਿਆ ਕਿ ਉਸ ਨੇ ਪਹਿਲਾਂ ਮੀਨਾ 'ਤੇ ਬੈਟ ਨਾਲ ਹਮਲਾ ਕੀਤਾ ਅਤੇ ਫਿਰ ਚਾਕੂ ਮਾਰਿਆ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਤੋਂ ਬੈਟ ਅਤੇ ਚਾਕੂ, ਦੋਵੇਂ ਜ਼ਬਤ ਕਰ ਲਏ ਹਨ। ਜਾਂਚਕਰਤਕਾਵਾਂ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਦਾਅਵਾ ਕੀਤਾ ਕਿ ਉਸ ਨੂੰ ਲੱਗਦਾ ਸੀ ਕਿ ਮੀਨਾ ਕਾਲਾ ਜਾਦੂ ਕਰਦੀ ਹੈ ਅਤੇ ਘਰ 'ਚ ਉਸ ਦੀ ਮੌਜੂਦਗੀ ਨਾਲ ਪਰਿਵਾਰ ਦੀ ਸ਼ਾਂਤੀ ਭੰਗ ਹੋ ਗਈ ਹੈ।

ਸੂਤਰਾਂ ਅਨੁਸਾਰ, ਡਾਕਟਰ ਪਿਛਲੇ ਦੋ-ਤਿੰਨ ਸਾਲਾਂ ਤੋਂ ਮੀਨਾ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਦੀ ਪਤਨੀ ਇਸ ਦੇ ਵਿਰੁੱਧ ਸੀ। ਇਸ ਮੁੱਦੇ ਕਾਰਨ ਪਰਿਵਾਰ 'ਚ ਅਕਸਰ ਤਣਾਅ ਪੈਦਾ ਹੁੰਦਾ ਸੀ। ਜਾਂਚ ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਝਗੜੇ, ਪਤੀ-ਪਤਨੀ ਵਿਚਕਾਰ ਝਗੜਾ ਅਤੇ ਦੋਸ਼ੀ ਦੀ ਮਾਨਸਿਕ ਹਾਲਤ ਨੇ ਇਸ ਕਤਲ 'ਚ ਕੋਈ ਭੂਮਿਕਾ ਨਿਭਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News