ਪਾਕਿ ਪੁਲਸ ਦਾ ਖ਼ੌਫ਼ਨਾਕ ਕਾਰਾ ! ਕਾਰ ''ਤੇ ਚਲਾ''ਤੀਆਂ ਅੰਨ੍ਹੇਵਾਹ ਗੋਲ਼ੀਆਂ, ਆਸਟ੍ਰੇਲੀਆਈ ਜਵਾਕੜੀ ਦੀ ਹੋਈ ਮੌਤ

Monday, Jun 15, 2026 - 12:13 PM (IST)

ਪਾਕਿ ਪੁਲਸ ਦਾ ਖ਼ੌਫ਼ਨਾਕ ਕਾਰਾ ! ਕਾਰ ''ਤੇ ਚਲਾ''ਤੀਆਂ ਅੰਨ੍ਹੇਵਾਹ ਗੋਲ਼ੀਆਂ, ਆਸਟ੍ਰੇਲੀਆਈ ਜਵਾਕੜੀ ਦੀ ਹੋਈ ਮੌਤ

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪੰਜਾਬ ਸੂਬੇ 'ਚ ਪੁਲਸ ਵੱਲੋਂ ਇਕ ਕਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ ਉਸ 'ਚ ਸਵਾਰ ਪਾਕਿਸਤਾਨੀ ਮੂਲ ਦੀ ਇਕ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਅਤੇ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। 

ਇਹ ਘਟਨਾ ਲਾਹੌਰ ਤੋਂ ਕਰੀਬ 300 ਕਿਲੋਮੀਟਰ ਦੂਰ ਚਕਵਾਲ ਜ਼ਿਲੇ ਵਿਚ 10 ਜੂਨ ਨੂੰ ਵਾਪਰੀ। ਪੁਲਸ ਨੂੰ ਕਾਰ ਵਿਚ ਲੁਟੇਰੇ ਹੋਣ ਦਾ ਸ਼ੱਕ ਸੀ। ਪੁਲਸ ਅਨੁਸਾਰ, ਅਦੀਲ ਅਹਿਮਦ (39), ਉਨ੍ਹਾਂ ਦੀ ਪਤਨੀ ਡਾ. ਸਿਦਰਾ ਖ਼ਾਨ, ਬੇਟੀ ਹਾਨੀਆ (9) ਅਤੇ ਬੇਟਾ ਆਫ਼ਾਨ (10) ਦਾ ਇਹ ਆਸਟ੍ਰੇਲੀਆਈ-ਪਾਕਿਸਤਾਨੀ ਪਰਿਵਾਰ ਪਿਛਲੇ ਹਫ਼ਤੇ ਸਾਊਦੀ ਅਰਬ 'ਚ ਹੱਜ ਯਾਤਰਾ ਕਰਨ ਤੋਂ ਬਾਅਦ ਪਾਕਿਸਤਾਨ ਪਰਤਿਆ ਸੀ।

ਪੁਲਸ ਨੇ ਦੱਸਿਆ ਕਿ ਅੰਨ੍ਹੇਵਾਹ ਗੋਲੀਬਾਰੀ ਵਿਚ ਸ਼ਾਮਲ ਸੀ.ਸੀ.ਡੀ. ਦੇ ਇਕ ਅਧਿਕਾਰੀ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਾਜ਼ਮਾਂ ਖ਼ਿਲਾਫ਼ ਰਸਮੀ ਜਾਂਚ ਕੀਤੀ ਜਾ ਰਹੀ ਹੈ।


 


author

Harpreet SIngh

Content Editor

Related News