''ਪਤੀ ਦੀ ਮੌਤ ਤੋਂ ਬਾਅਦ ਸਾਬਕਾ ਪਤਨੀ ਜਾਇਦਾਦ ’ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ'', ਬੰਬੇ ਹਾਈ ਕੋਰਟ ਦਾ ਫੈਸਲਾ

Thursday, Jun 18, 2026 - 08:35 AM (IST)

''ਪਤੀ ਦੀ ਮੌਤ ਤੋਂ ਬਾਅਦ ਸਾਬਕਾ ਪਤਨੀ ਜਾਇਦਾਦ ’ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ'', ਬੰਬੇ ਹਾਈ ਕੋਰਟ ਦਾ ਫੈਸਲਾ

ਮੁੰਬਈ (ਏਜੰਸੀ) - ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਇਕ ਔਰਤ ਆਪਣੇ ਸਾਬਕਾ ਪਤੀ ਦੀ ਜਾਇਦਾਦ ਤੋਂ ਆਪਣਾ ਬਕਾਇਆ ਗੁਜ਼ਾਰਾ ਭੱਤਾ ਮੰਗ ਸਕਦੀ ਹੈ ਪਰ ਰਕਮ ’ਚ ਵਾਧੇ ਦੀ ਮੰਗ ਨਹੀਂ ਕਰ ਸਕਦੀ, ਕਿਉਂਕਿ ਇਸ ਦੀ ਆਗਿਆ ਦੇਣ ਨਾਲ ਪਟੀਸ਼ਨਾਂ ਦਾ ਹੜ੍ਹ ਆ ਜਾਵੇਗਾ। ਜਸਟਿਸ ਭਾਰਤੀ ਡਾਂਗਰੇ ਤੇ ਮੰਜੂਸ਼ਾ ਦੇਸ਼ਪਾਂਡੇ ਦੇ ਬੈਂਚ ਨੇ ਮਈ ’ਚ ਪਾਸ ਕੀਤੇ ਇਕ ਹੁਕਮ ’ਚ ਕਿਹਾ ਕਿ ਗੁਜ਼ਾਰਾ ਭੱਤੇ ’ਚ ਵਾਜਿਬ ਵਾਧਾ ਨਿਰਧਾਰਤ ਕਰਨ ਲਈ ਪਤਨੀ ਦੀਆਂ ਲੋੜਾਂ ਤੇ ਪਤੀ ਦੀ ਅਸਲ ਵਿੱਤੀ ਸਮਰੱਥਾ ਨੂੰ ਧਿਆਨ ’ਚ ਰੱਖਣਾ ਪੈਂਦਾ ਹੈ ਪਰ ਇਸ ਜੁਡੀਸ਼ੀਅਲ ਪ੍ਰਕਿਰਿਆ ਦਾ ਇਕ ਅਹਿਮ ਪੱਖ ਉਦੋਂ ਖ਼ਤਮ ਹੋ ਜਾਂਦਾ ਹੈ, ਜਦੋਂ ਪਤੀ ਦੀ ਮੌਤ ਹੋ ਜਾਂਦੀ ਹੈ।

ਪੜ੍ਹੋ ਇਹ ਵੀ - ਰਿਸ਼ਤਾ ਟੁੱਟਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਗੁੱਸੇ 'ਚ ਕੁੜੀ ਤੇ ਛੋਟੀ ਭੈਣ ਨੂੰ ਮਾਰ'ਤੀਆਂ ਗੋਲ਼ੀਆਂ

ਬੈਂਚ ਨਰੇਨ ਗੋਰੇਗਾਂਵਕਰ ਦੀ ਪਤਨੀ ਵਰਸ਼ਾ (62) ਵੱਲੋਂ ਪਰਿਵਾਰਕ ਅਦਾਲਤ ਦੇ ਹੁਕਮ ਵਿਰੁੱਧ ਦਾਇਰ ਅਪੀਲ ਦੀ ਸੁਣਵਾਈ ਕਰ ਰਹੀ ਸੀ। ਪਟੀਸ਼ਨ ਅਨੁਸਾਰ ਗੋਰੇਗਾਂਵਕਰ ਤੇ ਵਰਸ਼ਾ ਦਾ ਵਿਆਹ ਜਨਵਰੀ 1974 ’ਚ ਹੋਇਆ ਸੀ ਪਰ ਉਹ 1977 ’ਚ ਵੱਖ ਹੋ ਗਏ ਸਨ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ। 1980 ’ਚ ਗੋਰੇਗਾਂਵਕਰ ਨੇ ਤਲਾਕ ਲਈ ਅਰਜ਼ੀ ਦਿੱਤੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਗੋਰੇਗਾਂਵਕਰ ਨੂੰ ਵਰਸ਼ਾ ਨੂੰ 6000 ਪ੍ਰਤੀ ਮਹੀਨਾ ਦੇਣ ਦਾ ਹੁਕਮ ਦਿੱਤਾ ਗਿਆ।

ਪੜ੍ਹੋ ਇਹ ਵੀ - RSS ਦੇ ਦਫ਼ਤਰ 'ਤੇ ਸੁੱਟ'ਤਾ 'ਬੰਬ' ! CCTV 'ਚ ਕੈਦ ਹੋਈ ਘਟਨਾ, ਰਾਂਚੀ 'ਚ ਮਚੀ ਦਹਿਸ਼ਤ

ਇਸ ਤੋਂ ਬਾਅਦ ਮਾਰਚ 2012 ’ਚ ਗੋਰੇਗਾਂਵਕਰ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਵਰਸ਼ਾ ਨੇ ਪਰਿਵਾਰਕ ਅਦਾਲਤ ’ਚ ਬਕਾਇਆ ਗੁਜ਼ਾਰਾ ਭੱਤਾ ਦੀ ਵਸੂਲੀ, ਵਧਦੀ ਮਹਿੰਗਾਈ ਤੇ ਡਾਕਟਰੀ ਖ਼ਰਚਿਆਂ ਨੂੰ ਮੁੱਖ ਰੱਖਦਿਆਂ ਆਪਣੀ ਰਕਮ ’ਚ ਵਾਧੇ ਦੀ ਮੰਗ ਕੀਤੀ। ਇਸ ਤੋਂ ਬਾਅਦ ਫਰਵਰੀ 2023 ’ਚ ਪਰਿਵਾਰਕ ਅਦਾਲਤ ਨੇ ਉਸ ਨੂੰ ਗੋਰੇਗਾਂਵਕਰ ਦੀ ਜਾਇਦਾਦ ਤੋਂ ਬਕਾਇਆ ਰਕਮ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਪਰ ਗੁਜ਼ਾਰਾ ਭੱਤਾ ਵਧਾਉਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਫਿਰ ਉਸ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਪੜ੍ਹੋ ਇਹ ਵੀ - ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ UP ਦੇ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News