12 ਘੰਟਿਆਂ ਦੀ ਭਾਲ ਤੋਂ ਬਾਅਦ ਸਾਬਕਾ ਵਿਧਾਇਕ ਦੇ ਲਾਪਤਾ ਭਰਾ ਦੀ ਲਾਸ਼ ਬਰਾਮਦ

Monday, Oct 07, 2024 - 04:20 PM (IST)

ਮੰਗਲੁਰੂ (ਭਾਸ਼ਾ)- ਕਰਨਾਟਕ ਦੇ ਸਾਬਕਾ ਵਿਧਾਇਕ ਮੋਹਿਦੀਨ ਬਾਵਾ ਦੇ ਛੋਟੇ ਭਰਾ ਦੀ ਲਾਸ਼ 12 ਘੰਟਿਆਂ ਦੀ ਭਾਲ ਤੋਂ ਬਾਅਦ ਸੋਮਵਾਰ ਨੂੰ ਫਾਲਗੁਨੀ ਨਦੀ ਦੇ ਕਿਨਾਰੇ ਤੋਂ ਬਰਾਮਦ ਹੋਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੀ.ਐੱਮ. ਮੁਮਤਾਜ ਅਲੀ (52) ਐਤਵਾਰ ਸਵੇਰ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀ ਕਾਰ ਕੁਲੂਰ ਬਰਿੱਜ ਕੋਲ ਲਾਵਾਰਸ ਅਤੇ ਬੁਰੀ ਤਰ੍ਹਾਂ ਨੁਕਸਾਨੀ ਹਾਲਤ 'ਚ ਮਿਲੀ ਸੀ। ਅਲੀ ਇਕ ਪ੍ਰਮੁੱਖ ਵਪਾਰੀ ਅਤੇ 'ਮਿਸਬਾਹ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਸ਼ੰਜ' ਦੇ ਚੇਅਰਮੈਨ ਅਤੇ ਅਤੇ ਸਥਾਨਕ ਭਾਈਚਾਰੇ 'ਚ ਇਕ ਪ੍ਰਸਿੱਧ ਵਿਅਕਤੀ ਸਨ। 

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਦਾ ਭਰਾ ਲਾਪਤਾ, ਬਰਿੱਜ 'ਤੇ ਮਿਲੀ ਨੁਕਸਾਨੀ ਕਾਰ

ਪੁਲਸ ਅਨੁਸਾਰ ਉਹ ਐਤਵਾਰ ਸਵੇਰੇ ਕਰੀਬ 3 ਵਜੇ ਆਪਣੇ ਘਰੋਂ ਕਾਰ ਲੈ ਕੇ ਨਿਕਲੇ ਅਤੇ ਸ਼ਹਿਰ 'ਚ ਘੁੰਮਦੇ ਹੋਏ ਕਰੀਬ 5 ਵਜੇ ਕੁਲੂਰ ਬਰਿੱਜ ਕੋਲ ਉਨ੍ਹਾਂ ਨੇ ਆਪਣੀ ਗੱਡੀ ਖੜ੍ਹੀ ਕਰ ਦਿੱਤੀ। ਉਨ੍ਹਾਂ ਦੇ ਆਖ਼ਰੀ ਵਟਸਐੱਪ ਸੰਦੇਸ਼ ਤੋਂ ਚਿੰਤਤ ਹੋ ਕੇ ਉਨ੍ਹਾਂ ਦੀ ਧੀ ਨੇ ਤੁਰੰਤ ਸਥਾਨਕ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੇ ਵੱਡੇ ਭਰਾ ਬਾਵਾ ਸਮੇਤ ਪਰਿਵਾਰ ਦੇ ਮੈਂਬਰ ਹਾਦਸੇ ਵਾਲੀ ਜਗ੍ਹਾ ਮੌਜੂਦ ਸਨ। ਕਾਵੂਰ ਪੁਲਸ ਥਾਣੇ 'ਚ 6 ਦੋਸ਼ੀਆਂ ਖ਼ਿਲਾਫ਼ ਪਹਿਲਾਂ ਹੀ ਐੱਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ। ਇਨ੍ਹਾਂ 'ਤੇ ਧਮਕੀ ਦੇਣ, ਬਲੈਕਮੇਲ ਕਰਨ ਅਤੇ ਅਲੀ ਤੋਂ ਲੱਖ ਰੁਪਏ ਜ਼ਬਰਨ ਵਸੂਲਣ ਅਤੇ ਵੱਧ ਪੈਸੇ ਦੀ ਮੰਗ ਕਰਨ ਦਾ ਦੋਸ਼ ਹੈ। ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕਰਦੇ ਹੋਏ ਮੰਗਲੁਰੂ ਦੇ ਪੁਲਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹਿਰ ਦੇ ਏ.ਜੇ. ਹਸਪਤਾਲ ਲਿਜਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News