ਕਰਨਾਟਕ ਦੇ ਸਾਬਕਾ CM ਦਾ ਦਾਮਾਦ ਅਤੇ ਕੈਫੇ ਕੌਫੀ ਡੇਅ ਦਾ ਮਾਲਕ ਲਾਪਤਾ, ਜਾਂਚ ਸ਼ੁਰੂ

Tuesday, Jul 30, 2019 - 06:09 AM (IST)

ਬੇਂਗਲੁਰੂ — ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ.ਐੱਮ. ਕ੍ਰਿਸ਼ਣਾ ਦੇ ਦਾਮਾਦ ਵੀ.ਜੀ. ਸਿੱਧਾਰਥ ਸੋਮਵਾਰ ਤੋਂ ਲਾਪਤਾ ਹਨ। ਕੈਫੇ ਕੌਫੀ ਡੇਅ(cafe coffee day) ਦੇ ਮਾਲਕ ਸਿਧਾਰਥ 29 ਜੁਲਾਈ ਨੂੰ ਬੇਂਗਲੁਰੂ ਆ ਰਹੇ ਸਨ ਅਤੇ ਰਸਤੇ ਦੇ ਵਿਚ ਸੋਮਵਾਰ ਸ਼ਾਮ 6.30 ਵਜੇ ਗੱਡੀ ਤੋਂ ਉਤਰ ਗਏ ਅਤੇ ਸੈਰ ਕਰਨ ਲੱਗ ਪਏ। ਸੈਰ ਕਰਦੇ-ਕਰਦੇ ਲਾਪਤਾ ਹੋ ਗਏ। ਸਿਧਾਰਥ ਦਾ ਮੋਬਾਇਲ ਵੀ ਸਵਿੱਚ ਆਫ ਹੈ ਇਸ ਕਾਰਨ ਐੱਸ.ਐੱਮ. ਕ੍ਰਿਸ਼ਣਾ ਸਮੇਤ ਸਾਰਾ ਪਰਿਵਾਰ ਪਰੇਸ਼ਾਨ ਹੈ। ਲਾਪਤਾ ਸਿਧਾਰਥ ਦੀ ਭਾਲ ਕਰਨ ਲਈ ਦੱਖਣੀ ਕੱਨੜ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਧਾਰਥ ਦੇ ਲਾਪਤਾ ਹੋਣ ਦੀ ਖਬਰ ਸੁਣਦੇ ਹੀ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਐੱਸ.ਐੱਮ. ਕ੍ਰਿਸ਼ਣਾ ਦੇ ਘਰ ਪਹੁੰਚੇ। ਐੱਸ.ਐੱਮ. ਕ੍ਰਿਸ਼ਣਾ ਦਾ ਕਰਨਾਟਕ ਦੀ ਸਿਆਸਤ 'ਚ ਕਾਫੀ ਦਬਦਬਾ ਰਿਹਾ ਹੈ ਅਤੇ ਉਹ 1999 ਤੋਂ 2004 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਇਸ ਤੋਂ ਇਲਾਵਾ ਉਹ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਅਤੇ 2004 ਤੋਂ 2008 ਤੱਕ ਮਹਾਰਾਸ਼ਟਰ ਦੇ ਗਵਰਨਰ ਵੀ ਰਹਿ ਚੁੱਕੇ ਹਨ। 2017 'ਚ ਕਾਂਗਰਸ ਤੋਂ ਨਾਰਾਜ਼ ਹੋ ਕੇ ਐੱਸ.ਐੱਮ. ਕ੍ਰਿਸ਼ਣਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ ਭਾਜਪਾ 'ਚ ਸ਼ਾਮਲ ਹੋ ਗਏ।


Related News