ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਗ੍ਰਿਫਤਾਰ, ਡੇਅਰੀ ਘਪਲੇ ਦਾ ਦੋਸ਼

12/13/2020 7:24:41 PM

ਅਹਿਮਦਾਬਾਦ - ਗੁਜਰਾਤ ਦੇ ਸਾਬਕਾ ਗ੍ਰਹਿ ਸੂਬਾ ਮੰਤਰੀ ਵਿਪੁਲ ਚੌਧਰੀ ਨੂੰ ਐਤਵਾਰ ਸਵੇਰੇ ਗੁਜਰਾਤ ਪੁਲਸ ਗਾਂਧੀਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਲੈ ਗਈ। ਪੁਲਸ ਨੇ ਵਿਪੁਲ ਚੌਧਰੀ ਖ਼ਿਲਾਫ਼ 14.80 ਕਰੋੜ ਰੁਪਏ ਡੇਅਰੀ ਘਪਲਾ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਹੈ। CID ਕ੍ਰਾਈਮ ਮੁਤਾਬਕ ਮਾਮਲੇ ਵਿੱਚ ਦੁੱਧ ਸਾਗਰ ਡੇਅਰੀ ਦੇ 1932 ਕਰਮਚਾਰੀਆਂ ਨੂੰ ਬੈਂਕ ਖਾਤੇ ਦੇ ਜ਼ਰੀਏ ਬੋਨਸ ਜਾਰੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਤੋਂ 14.80 ਕਰੋੜ ਰੁਪਏ ਵਾਪਸ ਲੈ ਲਿਆ ਗਿਆ। ਟ੍ਰਿਬਿਊਨਲ ਨੇ ਨਿਸ਼ਚਿਤ ਸਮਾਂ ਮਿਆਦ ਵਿੱਚ ਵਿਪੁਲ ਚੌਧਰੀ   ਦੇ 9 ਕਰੋੜ ਰੁਪਏ ਵਾਪਸ ਕਰਨ ਲਈ ਆਦੇਸ਼ ਦਿੱਤੇ ਸਨ।
ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਸੀ.ਆਈ.ਡੀ. ਮੁਤਾਬਕ ਚੌਧਰੀ ਨੂੰ 22 ਕਰੋੜ ਰੁਪਏ ਦਾ 40 ਫੀਸਦੀ ਵਾਪਸ ਕਰਨ ਨੂੰ ਕਿਹਾ ਗਿਆ ਸੀ, ਕਿਉਂਕਿ ਡੇਅਰੀ ਨੂੰ 22 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੇਟਿੰਗ ਫੈਡਰੇਸ਼ਨ (GCMMF) ਵਲੋਂ ਬਿਨਾਂ ਸਲਾਹ ਮਵੇਸ਼ੀਆਂ ਦਾ ਚਾਰਾ ਮਹਾਰਾਸ਼ਟਰ ਭੇਜ ਦਿੱਤਾ ਗਿਆ ਸੀ।

ਹਾਲਾਂਕਿ ਵਿਪੁਲ ਚੌਧਰੀ ਨੇ ਇਸ ਵਿੱਚ ਦਾਅਵਾ ਕੀਤਾ ਹੈ ਕਿ ਅਕਾਲ ਤੋਂ ਪ੍ਰਭਾਵਿਤ ਮਹਾਰਾਸ਼ਟਰ ਵਿੱਚ ਮਵੇਸ਼ੀ ਚਾਰਾ ਭੇਜਣ ਨੂੰ ਘਪਲਾ ਨਹੀਂ ਕਿਹਾ ਜਾ ਸਕਦਾ ਹੈ। ਚੌਧਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ 40 ਫ਼ੀਸਦੀ ਰਾਸ਼ੀ ਵਾਪਸ ਕਰ ਦਿੱਤੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਦੇ ਆਧਾਰ 'ਤੇ ਕਰਜ਼ ਲੈ ਕੇ ਇਹ ਰਾਸ਼ੀ ਵਾਪਸ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News