ਜੇਤਲੀ ਦੇ ਦਿਹਾਂਤ ''ਤੇ ਹਿਮਾਚਲ ''ਚ CM ਜੈਰਾਮ ਨੇ ਪ੍ਰਗਟਾਇਆ ਦੁੱਖ

08/24/2019 5:20:27 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਅਰੁਣ ਜੇਤਲੀ ਦੀ ਸੋਚ ਅਤੇ ਕਾਰਜਸਮਰੱਥਾ ਉਨ੍ਹਾਂ ਨੂੰ ਸਾਰਿਆਂ ਨਾਲ ਜੋੜਦੀ ਸੀ ਅਤੇ ਉਨ੍ਹਾਂ ਨੂੰ ਵਿਲੱਖਣ ਬਣਾਉਂਦੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇਮਾਨਦਾਰੀ ਨਾਲ ਜਨਸੇਵਾ ਕਰਨ ਵਾਲੇ ਦਿੱਗਜ਼ ਰਾਜਨੇਤਾ ਨੂੰ ਗੁਆ ਦਿੱਤਾ ਹੈ ਅਤੇ ਉਨ੍ਹਾਂ ਦੀ ਕਮੀ ਹਮੇਸ਼ਾ ਰਹੇਗੀ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ 'ਚ ਕੁਝ ਲੋਕਾਂ ਦੀ ਵੱਖਰੀ ਪਹਿਚਾਣ ਹੁੰਦੀ ਹੈ। ਅਜਿਹੇ ਲੋਕਾਂ 'ਚੋ ਜੇਤਲੀ ਵੀ ਇੱਕ ਸੀ। ਉਨ੍ਹਾਂ ਦੇ ਬੋਲਣ ਦੀ ਵੱਖਰੀ ਵਿਸ਼ੇਸ਼ਤਾ ਸੀ। ਕਾਨੂੰਨੀ ਪ੍ਰਕਿਰਿਆ 'ਚ ਅਧਿਐਨ ਕਰ ਕੇ ਬੋਲਦੇ ਸੀ। ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋਇਆ। ਪਾਰਟੀ ਨੇ ਬਹੁਤ ਸੀਨੀਅਰ ਨੇਤਾ ਗੁਆ ਦਿੱਤਾ ਹੈ, ਜਿਸ ਦੀ ਭਰਪਾਈ ਕਰਨਾ ਮੁਸ਼ਕਿਲ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਦੁੱਖ ਸਹਿਣ ਦੀ ਤਾਕਤ ਦੇਵੇ। 

PunjabKesari

ਸੀ. ਐੱਮ. ਜੈਰਾਮ ਨੇ ਦੱਸਿਆ ਕਿ ਹਿਮਾਚਲ 'ਚ ਕੋਰਟ ਕੇਸ ਦੇ ਸਿਲਸਿਲੇ 'ਚ ਜਦੋਂ ਜੇਤਲੀ ਅਕਸਰ ਇੱਥੇ ਆਉਂਦੇ ਸੀ ਅਤੇ ਜਦੋਂ ਵੀ ਆਉਂਦੇ ਸੂਬੇ ਦੇ ਬਾਰੇ 'ਚ ਜਾਣਕਾਰੀ ਵੀ ਲੈਂਦੇ ਸੀ। ਉਨ੍ਹਾਂ ਨੇ ਦੱਸਿਆ ਜਦੋਂ ਮੈਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਸੂਬੇ ਦੇ ਆਰਥਿਕ ਸਥਿਤੀ ਅਤੇ ਐਡਵੋਕੇਟ ਜਨਰਲ ਕਿਸੇ ਬਣਾ ਰਹੇ ਹੋ ਆਦਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਜਾਣਕਾਰੀ ਲੈਂਦੇ ਸੀ। ਇਸ ਤੋਂ ਇਲਾਵਾ ਸੂਬੇ ਦੇ ਭਾਜਪਾ ਵਰਕਰਾਂ ਦੇ ਬਾਰੇ 'ਚ ਵੀ ਪੁੱਛਦੇ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਹਨ ਜੋ ਹਮੇਸ਼ਾ ਯਾਦ ਰਹਿਣਗੀਆਂ। ਜੇਤਲੀ ਜੀ ਦਾ ਪਾਰਟੀ ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਹੈ।

ਇਸ ਤੋਂ ਇਲਾਵਾ ਹਮੀਰਪੁਰ ਤੋਂ ਪ੍ਰੇਮ ਕੁਮਾਰ ਧੂਮਲ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਜ ਦੇਸ਼ ਨੇ ਇੱਕ ਦੂਰਦਰਸ਼ੀ ਅਤੇ ਇਮਾਨਦਾਰ ਨੇਤਾ ਭਾਜਪਾ ਪਾਰਟੀ ਨੇ ਗੁਆ ਦਿੱਤਾ ਹੈ ਅਤੇ ਇਸ ਨੁਕਸਾਨ ਨੂੰ ਕਦੀ ਪੂਰਾ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪਾਰਟੀ ਸਖਤ ਤੋਂ ਸਖਤ ਹਾਲਾਤਾਂ 'ਚ ਵੀ ਜੇਤਲੀ ਦਾ ਮਾਰਗਦਰਸ਼ਨ ਲੈਂਦੀ ਰਹੀ ਹੈ। ਉਨ੍ਹਾ ਨੇ ਰਿਹਾ ਕਿ ਜੇਤਲੀ ਦੀ ਯੋਗਤਾ ਅਤੇ ਇਮਾਨਦਾਰੀ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਜੇਤਲੀ ਨੂੰ ਸਨਮਾਣ ਦਿੰਦੇ ਸੀ। ਉਨ੍ਹਾਂ ਨੇ ਰਿਹਾ ਕਿ ਅੱਜ ਪੂਰਾ ਦੇਸ਼ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾ ਰਿਹਾ ਹੈ।


Iqbalkaur

Content Editor

Related News