ਆਸਾਮ ’ਚ ‘ਮਾਫੀਆ ਰਾਜ’, CM ਹਿਮੰਤ ਸਰਮਾ ਕਈ ਘਪਲਿਆਂ ’ਚ ਸ਼ਾਮਲ : ਪ੍ਰਿਯੰਕਾ ਗਾਂਧੀ

Wednesday, May 01, 2024 - 07:20 PM (IST)

ਧੁਬਰੀ, (ਭਾਸ਼ਾ)- ਆਸਾਮ ’ਚ ‘ਮਾਫੀਆ ਰਾਜ’ ਹੋਣ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਦਾਅਵਾ ਕੀਤਾ ਕਿ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਕਈ ਘਪਲਿਆਂ ’ਚ ਸ਼ਾਮਲ ਹਨ।

ਇੱਥੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸਰਮਾ ਦਾ ਆਸਾਮ ’ਚ ਏ. ਆਈ. ਯੂ. ਡੀ. ਐੱਫ. ਦੇ ਆਗੂ ਬਦਰੂਦੀਨ ਅਜਮਲ ਨਾਲ ਉਸੇ ਤਰ੍ਹਾਂ ਦਾ ‘ਗੁਪਤ ਸਮਝੌਤਾ’ ਹੋਇਅਆ ਹੈ, ਜਿਸ ਤਰ੍ਹਾਂ ਦਾ ਭਾਜਪਾ ਦਾ ਤੇਲੰਗਾਨਾ ’ਚ ਅਸਦੁਦੀਨ ਓਵੈਸੀ ਨਾਲ ਹੈ। ਦੋਵਾਂ ਪਾਰਟੀਆਂ ਦਾ ਮੰਤਵ ਕਾਂਗਰਸ ਨੂੰ ਹਰਾਉਣਾ ਹੈ।

ਉਨ੍ਹਾਂ ਕਰਨਾਟਕ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਸੈਕਸ ਸ਼ੋਸ਼ਣ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਜਵਲ ਲਈ ਵੋਟਾਂ ਮੰਗੀਆਂ ਅਤੇ ਫਿਰ ਉਸ ਨੂੰ ਦੇਸ਼ ਛੱਡਣ ਤੋਂ ਨਹੀਂ ਰੋਕਿਆ।

ਕਾਂਗਰਸੀ ਆਗੂ ਨੇ ਚੋਣ ਬਾਂਡ ਦੇ ਮੁੱਦੇ ’ਤੇ ਵੀ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਸੱਤਾਧਾਰੀ ਪਾਰਟੀ ’ਤੇ ਬੇਸ਼ੁਮਾਰ ਦੌਲਤ ਇਕੱਠੀ ਕਰਨ ਦਾ ਦੋਸ਼ ਲਾਉਂਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ 'ਭਾਜਪਾ ਸਿਰਫ 10 ਸਾਲਾਂ ’ਚ ਹੀ ਦੁਨੀਆ ਦੀ ਸਭ ਤੋਂ ਅਮੀਰ ਪਾਰਟੀ ਬਣ ਗਈ ਹੈ।

ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਆਮ ਲੋਕਾਂ ਦੀ ਅਸਲੀਅਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਪਤਾ ਨਹੀਂ। ਉਹ 'ਹੰਕਾਰੀ' ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਸਾਮ ’ਚ ਵਧਦੀ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ ਪਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਸਿਰਫ਼ ਆਪਣੇ ਨਿੱਜੀ ਹਿੱਤਾਂ ਲਈ ਚਿੰਤਤ 


Rakesh

Content Editor

Related News