ਨਿਰਭਿਆ ਦੀ ਮਾਂ 'ਤੇ ਸਾਬਕਾ ਡੀ.ਜੀ.ਪੀ. ਦੇ ਸ਼ਰਮਨਾਕ ਬੋਲ

Friday, Mar 16, 2018 - 04:11 PM (IST)

ਨਿਰਭਿਆ ਦੀ ਮਾਂ 'ਤੇ ਸਾਬਕਾ ਡੀ.ਜੀ.ਪੀ. ਦੇ ਸ਼ਰਮਨਾਕ ਬੋਲ

ਨਵੀਂ ਦਿੱਲੀ— ਇਕ ਪ੍ਰੋਗਰਾਮ 'ਚ ਮਹਿਲਾ ਮਜ਼ਬੂਤੀਕਰਨ ਲਈ ਕੰਮ ਕਰਨ ਵਾਲੀਆਂ ਔਰਤਾਂ ਨੂੰ ਨਿਰਭਿਆ ਐਵਾਰਡ ਨਾਲ ਸਨਮਾਨਤ ਕਰਨ ਦੌਰਾਨ ਕਰਨਾਟਕ ਦੇ ਸਾਬਕਾ ਡੀ.ਜੀ.ਪੀ. ਐੱਚ.ਟੀ. ਸਾਂਗਲਿਆਨ ਨੇ ਕਥਿਤ ਤੌਰ 'ਤੇ ਬੇਹੱਦ ਇਤਰਾਜ਼ਯੋਗ ਬਿਆਨ ਦੇ ਦਿੱਤਾ। ਮੀਡੀਆ ਰਿਪੋਰਟਸ ਅਨੁਸਾਰ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਹ ਕਹਿ ਬੈਠੇ,''ਨਿਰਭਿਆ ਦੀ ਮਾਂ ਦੇ ਫਿਜ਼ਿਕ ਨੂੰ ਦੇਖ ਕੇ ਪਤਾ ਲੱਗਾ ਹੈ ਕਿ ਨਿਰਭਿਆ ਕਿੰਨੀ ਸੁੰਦਰ ਰਹੀ ਹੋਵੇਗੀ।

ਇਸ ਮਾਮਲੇ ਦੇ ਮੀਡੀਆ 'ਚ ਸਾਹਮਣੇ ਆਉਣ ਤੋਂ ਬਾਅਦ ਵੀ ਐੱਚ.ਟੀ. ਸਾਂਗਲਿਆਨ ਅਜਿਹੇ ਇਤਜ਼ਾਰਯੋਗ ਬਿਆਨ 'ਤੇ ਮੁਆਫ਼ੀ ਮੰਗਣ ਦੀ ਬਜਾਏ ਉਸ ਨੂੰ ਸਹੀ ਠਹਿਰਾਉਂਦੇ ਨਜ਼ਰ ਆਏ। ਇਕ ਨਿਊਜ਼ ਚੈਨਲ 'ਚ ਐੱਚ.ਟੀ. ਸਾਂਗਲਿਆਨ ਨੇ ਬਿਆਨ ਨੂੰ ਲੈ ਕੇ ਸਫ਼ਾਈ ਦਿੰਦੇ ਹੋਏ ਕਿਹਾ,''ਮੈਂ ਕਿਹਾ ਸੀ ਕਿ ਨਿਰਭਿਆ ਦੀ ਮਾਂ ਦਾ ਬਹੁਤ ਚੰਗਾ ਫਿਜ਼ਿਕ ਹੈ ਅਤੇ ਨਿਰਭਿਆ ਵੀ ਸੁੰਦਰ ਰਹੀ ਹੋਵੇਗੀ। ਇਹ ਬਿਆਨ ਸਿਰਫ ਔਰਤਾਂ ਦੀ ਕੋਮਲਤਾ ਅਤੇ ਕਿਸੇ ਸੁੰਦਰ ਵਿਅਕਤੀ ਬਾਰੇ ਦੱਸਣਾ ਸੀ।'' ਇਹੀ ਨਹੀਂ ਇਕ ਤਰ੍ਹਾਂ ਨਾਲ ਇਸ ਨੂੰ ਸਹੀ ਦੱਸਦੇ ਹੋਏ ਸਾਬਕਾ ਡੀ.ਜੀ.ਪੀ. ਨੇ ਕਿਹਾ,''ਮੈਨੂੰ ਵੀ ਹਮੇਸ਼ਾ ਲੋਕ ਕਹਿੰਦੇ ਹਨ ਤੁਸੀਂ ਬਹੁਤ ਸਲਿਮ ਅਤੇ ਯੰਗ ਦਿੱਸਦੇ ਹੋ। ਮੈਂ ਇਸ 'ਤੇ ਖੁਸ਼ ਮਹਿਸੂਸ ਕਰਦਾ ਹਾਂ।''


Related News