ਸਾਬਕਾ ਸੀ.ਐੱਮ. ਹਰੀਸ਼ ਰਾਵਤ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ

Thursday, Jul 20, 2017 - 03:16 AM (IST)

ਦੇਹਰਾਦੂਨ— ਉੱਤਰਾਖੰਡ ਦੇ ਸਾਹਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਇਕ ਮੋਟਰ ਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਘਟਨਾ 'ਚ ਰਾਵਤ ਵਾਲ-ਵਾਲ ਬਚ ਗਏ। ਰਾਵਤ ਦੇ ਬੁਲਾਰੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਦੇਰ ਸ਼ਾਮ ਇਥੇ ਰਾਜਪੁਰ ਖੇਤਰ 'ਚ ਸਥਿਤ ਆਪਣੇ ਘਰ ਦੇ ਬਾਹਰ ਘੁੰਮ ਰਹੇ ਸੀ ਕਿ ਤੇਜ਼ ਰਫਤਾਰ ਨਾਲ ਆ ਰਹੇ ਇਕ ਮੋਟਰਸਾਇਕਲ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਕੁਮਾਰ ਨੇ ਦੱਸਿਆ ਕਿ ਹਾਦਸੇ 'ਚ ਰਾਵਤ ਨੂੰ ਕੋਈ ਸੱਟ ਨਹੀਂ ਆਈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਟੱਕਰ ਤੋਂ ਬਾਅਦ ਹਾਦਸੇ ਵਾਲੀ ਥਾਂ 'ਤੇ ਭੀੜ ਇਕੱਠੀ ਹੋ ਗਈ ਪਰ ਰਾਵਤ ਨੇ ਮੋਟਰਸਾਇਕਲ ਸਵਾਰ ਨੂੰ ਬਗੈਰ ਕੁਝ ਕਹੇ ਉਸ ਨੂੰ ਉਥੋਂ ਜਾਣ ਦਿੱਤਾ।


Related News