ਮਾਨੇਸਰ ਲੈਂਡ ਸਕੈਮ ਅਤੇ ਏ. ਜੇ. ਐੱਲ. ਮਾਮਲੇ ''ਚ ਪੰਚਕੂਲਾ CBI ਕੋਰਟ ''ਚ ਪੇਸ਼ ਮੁੱਖ ਮੰਤਰੀ ਹੁੱਡਾ

08/22/2019 4:03:43 PM

ਚੰਡੀਗੜ੍ਹ—ਹਰਿਆਣਾ 'ਚ ਮਾਨੇਸਰ ਲੈਂਡ ਸਕੈਮ ਅਤੇ ਏ ਜੇ ਐੱਲ ਮਾਮਲੇ 'ਚ ਅੱਜ ਭਾਵ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਪੰਚਕੂਲਾ ਦੀ ਵਿਸ਼ੇਸ ਸੀ. ਬੀ. ਆਈ. ਕੋਰਟ 'ਚ ਪੇਸ਼ ਹੋਏ। ਕੋਰਟ 'ਚ ਮਾਨੇਸਰ ਲੈਂਡ ਸਕੈਮ ਨਾਲ ਜੁੜੇ ਦੋਸ਼ਾਂ 'ਤੇ ਬਹਿਸ ਹੋਵੇਗੀ। ਹੁਣ ਏ. ਜੇ. ਐੱਲ ਮਾਮਲਾ ਵੀ ਇਸ ਕੇਸ ਦੇ ਨਾਲ ਚੱਲ ਰਿਹਾ ਹੈ ਤਾਂ ਪਿਛਲੀ ਸੁਣਵਾਈ 'ਤੇ ਸੀ. ਬੀ. ਆਈ. ਨੇ ਏ. ਜੇ. ਐੱਲ. ਮਾਮਲੇ ਨਾਲ ਜੁੜੇ ਦਸਤਾਵੇਜ਼ ਬਚਾਅ ਪੱਖ ਨੂੰ ਦਿੱਤੇ ਸੀ। ਕੋਰਟ 'ਚ ਸਾਬਕਾ ਮੁੱਖ ਮੰਤਰੀ ਹੁੱਡਾ ਸਮੇਤ 34 ਹੋਰ ਦੋਸ਼ੀ ਵੀ ਪਹੁੰਚੇ। ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਕੋਰਟ 'ਚ ਸਾਰੇ ਦੋਸ਼ੀਆਂ ਨੂੰ ਲੈ ਕੇ ਬਹਿਸ ਹੋਈ ਸੀ। ਸੀ. ਬੀ. ਆਈ. ਨੇ ਸਾਬਕਾ ਮੁੱਖ ਮੰਤਰੀ ਹੁੱਡਾ ਸਮੇਤ 34 ਦੋਸ਼ੀਆਂ ਖਿਲਾਫ ਚਾਰਜਸ਼ੀਟ ਫਾਇਲ ਕੀਤੀ ਗਈ ਸੀ। 

ਜ਼ਿਕਰਯੋਗ ਹੈ ਕਿ ਮਾਨੇਸਰ ਦੇ ਤਿੰਨ ਪਿੰਡਾਂ ਦੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਦੇ ਨਾਂ 'ਤੇ ਉਨ੍ਹਾਂ ਨੂੰ ਡਰਾ ਕੇ ਸਸਤੀ ਕੀਮਤਾਂ 'ਤੇ ਜ਼ਮੀਨ ਖ੍ਰੀਦਣ ਤੋਂ ਬਾਅਦ ਬਿਲਡਰਾਂ ਨੂੰ ਵੇਚ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਹੈ। ਦੋਸ਼ੀਆਂ 'ਤੇ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਲਗਭਗ 900 ਏਕੜ ਜ਼ਮੀਨ ਐਕੁਵਾਇਰ ਕੀਤੀਆਂ ਸੀ।


Iqbalkaur

Content Editor

Related News