ਸਾਬਕਾ CM ਚੰਪਈ ਸੋਰੇਨ ਭਾਜਪਾ ''ਚ ਹੋਏ ਸ਼ਾਮਲ

Friday, Aug 30, 2024 - 05:08 PM (IST)

ਸਾਬਕਾ CM ਚੰਪਈ ਸੋਰੇਨ ਭਾਜਪਾ ''ਚ ਹੋਏ ਸ਼ਾਮਲ

ਰਾਂਚੀ (ਭਾਸ਼ਾ)- ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਛੱਡਣ ਦੇ 2 ਦਿਨ ਬਾਅਦ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਸ਼ੁੱਕਰਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸ਼ਰਮਾ ਦੀ ਮੌਜੂਦਗੀ 'ਚ ਸੋਰੇਨ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਨਾਲ ਭਾਜਪਾ 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜਿਸ ਨਾਲ ਸੋਰੇਨ ਕੁਝ ਸਮੇਂ ਲਈ ਭਾਵੁਕ ਵੀ ਹੋ ਗਏ। ਆਦਿਵਾਸੀ ਨੇਤਾ (67) ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਰਾਜ ਦੀ ਮੁੱਖ ਵਿਰੋਧੀ ਪਾਰਟੀ ਦੀ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਰਾਜ ਦੇ ਅਨੁਸੂਚਿਤ ਜਨਜਾਤੀ ਵਰਗ 'ਚ ਭਾਜਪਾ ਨੂੰ ਆਪਣੀ ਸਥਿਤੀ ਮਜ਼ਦੂਰ ਕਰਨ ਦੀਆਂ ਕੋਸ਼ਿਸ਼ਾਂ 'ਚ ਜ਼ੋਰ ਮਿਲੇਗਾ। ਇਹ ਭਾਈਚਾਰਾ ਝਾਮੁਮੋ ਦਾ ਮੁੱਖ ਆਧਾਰ ਰਿਹਾ ਹੈ। ਚੰਪਈ ਸੋਰੇਨ ਨੂੰ ਝਾਮੁਮੋ ਸੁਪਰੀਮੋ ਸ਼ਿਬੂ ਸੋਰੇਨ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਸੀ। ਚੰਪਈ ਸੋਰੇਨ ਨੇ ਬੁੱਧਵਾਰ ਨੂੰ ਝਾਮੁਮੋ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਮੌਜੂਦਾ ਕਾਰਜਸ਼ੈਲੀ ਅਤੇ ਨੀਤੀਆਂ ਨੇ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜ਼ਬੂਰ ਕੀਤਾ ਹੈ, ਜਿਸ ਦੀ ਉਨ੍ਹਾਂ ਨੇ ਕਈ ਸਾਲਾਂ ਤੱਕ ਸੇਵਾ ਕੀਤੀ ਹੈ। ਵੱਖ ਝਾਰਖੰਡ ਰਾਜ ਲਈ 1990 ਨੂੰ ਹੋਏ ਅੰਦੋਲਨ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ 'ਝਾਰਖੰਡ ਦਾ ਟਾਈਗਰ' ਵੀ ਕਿਹਾ ਜਾਂਦਾ ਹੈ। ਝਾਰਖੰਡ ਨੂੰ 2000 'ਚ ਬਿਹਾਰ ਦੇ ਦੱਖਣੀ ਹਿੱਸੇ ਤੋਂ ਵੱਖ ਕਰ ਕੇ ਬਣਾਇਆ ਗਿਆ ਸੀ। ਰਾਜ ਦੀ 81 ਮੈਂਬਰੀ ਵਿਧਾਨ ਸਭਾ ਲਈ ਇਸ ਸਾਲ ਦੇ ਅੰਤ 'ਚ ਚੋਣਾਂ ਹੋਣੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News