ਕਰਨਾਟਕ ’ਚ ਭਾਜਪਾ ਯੁਵਾ ਮੋਰਚਾ ਦੇ ਇਕ ਸਾਬਕਾ ਅਹੁਦੇਦਾਰ ਦਾ ਕਤਲ
Wednesday, Oct 08, 2025 - 07:31 PM (IST)

ਕੋਪਲ (ਕਰਨਾਟਕ) (ਭਾਸ਼ਾ)- ਪੁਰਾਣੀ ਰੰਜਿਸ਼ ਦੇ ਸ਼ੱਕ ਹੇਠ ਬੁੱਧਵਾਰ ਇਕ ਗਿਰੋਹ ਨੇ ਭਾਜਪਾ ਯੁਵਾ ਮੋਰਚਾ ਦੇ ਇਕ ਸਾਬਕਾ ਸਥਾਨਕ ਅਹੁਦੇਦਾਰ ਵੈਂਕਟੇਸ਼ ਦੀ ਹੱਤਿਅਾ ਕਰ ਦਿੱਤੀ। ਇਹ ਘਟਨਾ ਬੁੱਧਵਾਰ ਸਵੇਰੇ ਕੋਪਲ ਜ਼ਿਲੇ ਦੇ ਗੰਗਾਵਤੀ ’ਚ ਵਾਪਰੀ। ਪੁਲਸ ਅਨੁਸਾਰ ਵੈਂਕਟੇਸ਼ ਆਪਣੇ ਇਕ ਦੋਸਤ ਨੂੰ ਮਿਲਣ ਤੋਂ ਬਾਅਦ ਇਕ ਹੋਰ ਦੋਸਤ ਨਾਲ ਬਾਈਕ ’ਤੇ ਵਾਪਸ ਆ ਰਿਹਾ ਸੀ ਕਿ 5-6 ਹਮਲਾਵਰਾਂ ਦੇ ਇਕ ਗਰੁੱਪ ਨੇ ਉਸ ਦੀ ਬਾਈਕ ਨੂੰ ਰੋਕਿਆ। ਹਮਲਾਵਰਾਂ ਨੇ ਵੈਂਕਟੇਸ਼ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਦਾ ਦੋਸਤ ਮੌਕੇ ਤੋਂ ਭੱਜ ਗਿਆ। ਹਮਲਾਵਰ ਵੀ ਫਰਾਰ ਹੋ ਗਏ। ਵੈਂਕਟੇਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।