ਨਹੀਂ ਰਹੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ

Monday, Nov 23, 2020 - 06:21 PM (IST)

ਨਹੀਂ ਰਹੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ

ਗੁਹਾਟੀ— ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਸੋਮਵਾਰ ਯਾਨੀ ਕਿ ਅੱਜ ਸ਼ਾਮ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਦੱਸ ਦੇਈਏ ਕਿ ਗੋਗੋਈ ਦੀ ਸਿਹਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਗੋਗੋਈ ਦਾ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਮੈਡੀਕਲ ਕਾਲਜ ਦੇ ਪ੍ਰਧਾਨ ਅਭਿਜੀਤ ਸ਼ਰਮਾ ਨੇ ਦੱਸਿਆ ਕਿ 86 ਸਾਲਾ ਕਾਂਗਰਸ ਨੇਤਾ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ ਦੇਖਭਾਲ 9 ਡਾਕਟਰਾਂ ਦੀ ਟੀਮ ਕਰ ਰਹੀ ਸੀ ਅਤੇ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਅੱਜ ਸ਼ਾਮ 5.30 ਵਜੇ ਦੇ ਕਰੀਬ ਆਖਰੀ ਸਾਹ ਲਿਆ। 

ਦੱਸਣਯੋਗ ਹੈ ਕਿ ਗੋਗੋਈ ਬੀਤੀ 2 ਨਵੰਬਰ ਤੋਂ ਹਸਪਤਾਲ 'ਚ ਦਾਖ਼ਲ ਸਨ। ਸ਼ਨੀਵਾਰ ਨੂੰ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰਨਾ ਪਿਆ। 25 ਅਗਸਤ ਨੂੰ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਇਆ ਸੀ ਅਤੇ ਅਗਲੇ ਹੀ ਦਿਨ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਦੇ ਚੱਲਦੇ ਉਨ੍ਹਾਂ ਨੂੰ 2 ਮਹੀਨੇ ਹਸਪਤਾਲ 'ਚ ਰੱਖਣ ਮਗਰੋਂ 25 ਅਕਤੂਬਰ ਨੂੰ ਛੁੱਟੀ ਦਿੱਤੀ ਗਈ ਸੀ। 

ਗੋਗੋਈ ਦਾ ਜਨਮ 11 ਅਕਤੂਬਰ 1934 ਨੂੰ ਹੋਇਆ ਸੀ। ਉਹ 2001 ਤੋਂ 2016 ਤੱਕ ਅਸਾਮ ਦੇ ਮੁੱਖ ਮੰਤਰੀ ਰਹੇ। ਗੋਗੋਈ ਨੇ ਕਾਂਗਰਸ ਨੂੰ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ 'ਚ ਜਿੱਤ ਦਿਵਾਈ। ਸਭ ਤੋਂ ਲੰਬੇ ਸਮੇਂ ਤੱਕ ਅਸਾਮ ਦੇ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਹੈ।


author

Tanu

Content Editor

Related News