ਬੈਂਕ ਡਕੈਤੀ ਦੇ ਦੋਸ਼ ''ਚ ਫ਼ੌਜ ਦਾ ਸਾਬਕਾ ਜਵਾਨ ਗ੍ਰਿਫ਼ਤਾਰ
Friday, Jul 19, 2024 - 03:37 PM (IST)
ਇੰਦੌਰ (ਭਾਸ਼ਾ)- ਇੰਦੌਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਤੋਂ 6.6 ਲੱਖ ਰੁਪਏ ਲੁੱਟਣ ਦੇ ਦੋਸ਼ 'ਚ ਫ਼ੌਜ ਦੇ ਇਕ ਸਾਬਕਾ ਜਵਾਨ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਅਭਿਨਯ ਵਿਸ਼ਵਕਰਮਾ ਨੇ ਕਿਹਾ,''ਦੋਸ਼ੀ ਅਰੁਣ ਸਿੰਘ ਰਾਠੌੜ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਇਕ ਪਿੰਡ 'ਚ ਆਪਣੇ ਮਾਮੇ ਦੇ ਘਰ 'ਚ ਲੁਕਿਆ ਹੋਇਆ ਸੀ। ਇਕ ਟੀਮ ਨੇ ਵੀਰਵਾਰ ਸ਼ਾਮ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇੰਦੌਰ ਲੈ ਗਈ।''
ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਬੈਂਕ ਦੀ ਜਿਸ ਬਰਾਂਚ 'ਚ ਉਸ ਨੇ ਲੁੱਟਖੋਹ ਕੀਤੀ ਸੀ, ਉੱਥੋਂ ਉਸ ਦਾ ਘਰ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਸੀ ਪਰ ਪੁਲਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਲੰਬੇ ਰਸਤੇ ਦਾ ਇਸਤੇਮਾਲ ਕੀਤਾ ਅਤੇ ਕਰੀਬ 14 ਕਿਲੋਮੀਟਰ ਦਾ ਚੱਕਰ ਲਗਾਇਆ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਪਹਿਲਾਂ ਦੱਸਿਆ ਸੀ ਕਿ 50 ਪੁਲਸ ਮੁਲਾਜ਼ਮਾਂ ਦੀ ਇਕ ਟੀਮ ਨੇ 1,172 ਕੈਮਰਿਆਂ ਤੋਂ ਫੁਟੇਜ ਦਾ ਵਿਸ਼ਲੇਸ਼ਣ ਕੀਤਾ, ਜਿਸ ਤੋਂ ਬਾਅਦ ਪੁਲਸ ਬੁੱਧਵਾਰ ਤੜਕੇ ਸ਼ਾਮ ਨਗਰ ਇਲਾਕੇ 'ਚ ਉਸ ਦੇ ਘਰ ਪਹੁੰਚੀ। ਪੁਲਸ ਨੇ ਸਿੰਘ ਦੇ ਘਰੋਂ ਤਿੰਨ ਲੱਖ ਰੁਪਏ ਅਤੇ 315 ਬੋਰ ਦੀ ਬੰਦੂਕ ਬਰਾਮਦ ਕੀਤੀ। ਵਿਸ਼ਵਕਰਮਾ ਨੇ ਸ਼ੁੱਕਰਵਾਰ ਨੂੰ ਕਿਹਾ,''ਅਸੀਂ ਉਸ ਦੇ ਮੋਬਾਇਲ ਫੋਨ ਦੀ ਲੋਕੇਸ਼ ਦਾ ਪਤਾ ਲਗਾਇਆ ਅਤੇ ਸਾਨੂੰ ਉਸ ਦੀ ਆਖ਼ਰੀ ਲੋਕੇਸ਼ਨ ਉੱਤਰ ਪ੍ਰਦੇਸ਼ 'ਚ ਮਿਲੀ ਪਰ ਖ਼ਬਰ ਵਾਇਰਲ ਹੋਣ ਤੋਂ ਬਾਅਦ ਉਸ ਨੇ ਆਪਣਾ ਫੋਨ ਬੰਦ ਕਰ ਦਿੱਤਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਸੰਪਰਕ ਬੰਦ ਕਰ ਦਿੱਤਾ। ਆਖ਼ਰੀ ਲੋਕੇਸ਼ਨ ਦੇ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e