ਪ੍ਰਮੁੱਖ ਸੰਸਦੀ ਕਮੇਟੀਆਂ ਦਾ ਗਠਨ, ਕਾਂਗਰਸ ਦੇ ਵੇਣੂਗੋਪਾਲ ਹੋਣਗੇ ਪੀ.ਏ.ਸੀ ਦੇ ਮੁਖੀ

Saturday, Aug 17, 2024 - 11:23 AM (IST)

ਨਵੀਂ ਦਿੱਲੀ- ਲੋਕ ਸਭਾ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਮੁੱਖ ਸੰਸਦੀ ਕਮੇਟੀਆਂ ਦੇ ਗਠਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਲੋਕ ਲੇਖਾ ਕਮੇਟੀ (ਪੀ.ਏ.ਸੀ.) ਦੀ ਅਗਵਾਈ ਕਾਂਗਰਸ ਆਗੂ ਕੇ.ਸੀ. ਵੇਣੂਗੋਪਾਲ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਜੇ ਜੈਸਵਾਲ ਅੰਦਾਜ਼ਨ ਕਮੇਟੀ ਦੀ ਪ੍ਰਧਾਨਗੀ ਕਰਨਗੇ ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਬੈਜਯੰਤ ਪਾਂਡਾ ਜਨਤਕ ਅਦਾਰਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ਕਰਨਗੇ।ਲੋਕ ਲੇਖਾ ਕਮੇਟੀ, ਜਨਤਕ  ਅੰਡਰਟੇਕਿੰਗਜ਼ ਦੀ ਕਮੇਟੀ (ਸੀ.ਓ.ਪੀ.ਯੂ.) ਅਤੇ ਅੰਦਾਜ਼ਨ ਕਮੇਟੀ ਸੰਸਦ ਦੀਆਂ ਪ੍ਰਮੁੱਖ ਵਿੱਤੀ ਕਮੇਟੀਆਂ ਹਨ ਜਿਨ੍ਹਾਂ ਨੂੰ ਸਰਕਾਰ ਦੇ ਖਾਤਿਆਂ ਅਤੇ ਜਨਤਕ ਅਦਾਰਿਆਂ ਦੇ ਕੰਮਕਾਜ 'ਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਹੈ। ਲੋਕ ਸਭਾ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਇੱਕ ਬੁਲੇਟਿਨ ਜਾਰੀ ਕਰ ਕੇ ਸੰਸਦੀ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ।

ਤਿੰਨੋਂ ਕਮੇਟੀਆਂ ਦਾ ਕਾਰਜਕਾਲ ਇਕ ਸਾਲ ਦਾ ਹੁੰਦਾ ਹੈ। ਇਨ੍ਹਾਂ ’ਚ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਚੋਣ ਦੋਵਾਂ ਸਦਨਾਂ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਸਬੰਧਤ ਸਥਾਈ ਕਮੇਟੀਆਂ ਵੀ ਹਨ ਜੋ ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ 'ਤੇ ਨਜ਼ਰ ਰੱਖਦੀਆਂ ਹਨ। ਬੁਲੇਟਿਨ ’ਚ ਕਿਹਾ ਗਿਆ ਹੈ ਕਿ ਹੋਰ ਪੱਛੜਿਆ ਵਰਗ (ਓ.ਬੀ.ਸੀ.) ਅਤੇ ਅਨੁਸੂਚਿਤ ਜਾਤੀਆਂ (ਐੱਸ.ਸੀ.) ਅਤੇ ਅਨੁਸੂਚਿਤ ਜਨਜਾਤੀਆਂ (ਐੱਸ.ਟੀ.) ਦੀ ਭਲਾਈ ਲਈ ਵੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਓ.ਬੀ.ਸੀ. ਭਲਾਈ ਕਮੇਟੀ ਦੀ ਪ੍ਰਧਾਨਗੀ ਭਾਜਪਾ ਦੇ ਗਣੇਸ਼ ਸਿੰਘ ਕਰਨਗੇ ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਫੱਗਣ ਸਿੰਘ ਕੁਲਸਤੇ ਐੱਸ.ਸੀ. ਅਤੇ ਐੱਸ.ਟੀ. ਭਲਾਈ ਕਮੇਟੀ ਦੇ ਪ੍ਰਧਾਨ ਹੋਣਗੇ।

 


Sunaina

Content Editor

Related News