ਹਿਮਾਚਲ ਦੇ ਜੰਗਲ ''ਚ ਲੱਗੀ ਭਿਆਨਕ ਅੱਗ, ਰਾਹਤ ਕਾਰਜ ਜਾਰੀ (ਤਸਵੀਰਾਂ)
Wednesday, Feb 19, 2020 - 11:33 AM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਕਿੰਨੌਰ ਜ਼ਿਲੇ ਦੇ ਜੰਗਲ 'ਚ ਅੱਜ ਭਾਵ ਬੁੱਧਵਾਰ ਨੂੰ ਭਿਆਨਕ ਰੂਪ 'ਚ ਅੱਗ ਲੱਗ ਗਈ ਹੈ। ਦੱਸ ਦੇਈਏ ਕਿ ਇਹ ਹਾਦਸਾ ਜ਼ਿਲੇ ਦੇ ਚੌਰਾ ਇਲਾਕੇ 'ਚ ਵਾਪਰਿਆ। ਹਾਦਸੇ ਦੌਰਾਨ ਕਿੰਨਾ ਨੁਕਸਾਨ ਹੋਇਆ, ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਵਣ ਅਧਿਕਾਰੀਆਂ ਵੱਲੋਂ ਰਾਹਤ-ਬਚਾਅ ਕਾਰਜ ਜਾਰੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਦੌਰਾਨ ਸੂਬੇ 'ਚ ਜੰਗਲ 'ਚ ਅੱਗ ਲੱਗਣ ਦੇ 500 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਤੋਂ ਵਾਤਾਵਰਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਿਆ ਹੈ।