ਝੀਲ ''ਚ ਨਹਾਉਣ ਗਏ ਦੋਸਤਾਂ ਨਾਲ ਵਾਪਰ ਗਿਆ ਭਿਆਨਕ ਹਾਦਸਾ ! 1 ਦੀ ਹੋਈ ਦਰਦਨਾਕ ਮੌਤ
Wednesday, Apr 08, 2026 - 12:46 PM (IST)
ਫਰੀਦਾਬਾਦ- ਦਿੱਲੀ ਦਾ ਰਹਿਣ ਵਾਲਾ 21 ਸਾਲਾ ਇਕ ਨੌਜਵਾਨ ਇੱਥੇ ਸਿਰੋਹੀ ਇਲਾਕੇ 'ਚ ਇਕ ਨਕਲੀ ਝੀਲ 'ਚ ਆਪਣੇ ਦੋਸਤਾਂ ਨਾਲ ਨਹਾਉਂਦੇ ਸਮੇਂ ਡੁੱਬ ਗਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦਿੱਲੀ ਦੇ ਬਸੰਤ ਪਿੰਡ ਵਾਸੀ ਅਭਿਸ਼ੇਕ ਦੀ ਲਾਸ਼ ਬਰਾਮਦ ਕਰ ਕੇ ਬਾਦਸ਼ਾਹ ਖਾਨ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤੀ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਪੁਲਸ ਅਨੁਸਾਰ, ਅਭਿਸ਼ੇਕ ਅਤੇ ਉਸ ਦੇ ਚਾਰ ਦੋਸਤ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਸਾਈਕਲ 'ਤੇ ਝੀਲ 'ਤੇ ਪਹੁੰਚੇ ਸਨ। ਜਦੋਂ ਉਹ ਲੋਕ ਝੀਲ 'ਚ ਡੁਬਕੀ ਲਗਾ ਰਹੇ ਸਨ, ਉਦੋਂ ਅਭਿਸ਼ੇਕ ਡੂੰਘੇ ਪਾਣੀ 'ਚ ਚਲਾ ਗਿਆ। ਨੌਜਵਾਨਾਂ ਨੇ ਮਦਦ ਲਈ ਆਵਾਜ਼ ਲਗਾਈ ਪਰ ਮਦਦ ਪਹੁੰਚਣ ਤੋਂ ਪਹਿਲਾਂ ਹੀ ਅਭਿਸ਼ੇਕ ਡੁੱਬ ਗਿਆ।
ਸੂਚਨਾ ਮਿਲਦੇ ਹੀ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ। ਕਾਫ਼ੀ ਮਿਹਨਤ ਮਗਰੋਂ ਦੇਰ ਸ਼ਾਮ ਤੱਕ ਉਨ੍ਹਾਂ ਨੇ ਵਿਅਕਤੀ ਦੀ ਲਾਸ਼ ਪਾਣੀ 'ਚੋਂ ਬਾਹਰ ਕੱਢੀ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ,''ਮ੍ਰਿਤਕ ਇਕ ਨਿੱਜੀ ਕੰਪਨੀ ਦਾ ਕਰਮਚਾਰੀ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ 'ਚ ਰੱਖਿਆ ਗਿਆ ਹੈ। ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।'' ਫਰਦੀਬਾਦਾ 'ਚ ਕਈ ਨਕਲੀ ਅਤੇ ਮਨੁੱਖ ਵਲੋਂ ਬਣਾਈਆਂ ਝੀਲਾਂ ਹਨ। ਇਨ੍ਹਾਂ ਝੀਲਾਂ 'ਚ, ਵਿਸ਼ੇਸ਼ ਕਰ ਕੇ ਡੈੱਥ ਵੈਲੀ 'ਚ ਸਥਿਤ ਝੀਲਾਂ 'ਚ ਇਸ਼ਨਾਨ ਕਰਨਾ ਸਖ਼ਤ ਮਨ੍ਹਾ ਹੈ। ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖੇਤਰ ਦੇ ਨਜ਼ਾਰਿਆਂ ਦਾ ਆਨੰਦ ਲੈਣ ਪਰ ਇਨ੍ਹਾਂ ਝੀਲਾਂ 'ਚ ਨਾ ਤੈਰਨ। ਅਧਿਕਾਰੀ ਨੇ ਕਿਹਾ,''ਫਿਰ ਵੀ ਲੋਕ ਆਪਣੀ ਜਾਨ ਜ਼ੋਖਮ 'ਚ ਪਾਉਂਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
