ਪੇਪਰਾਂ ''ਚ ਘੱਟ ਆਏ ਨੰਬਰ ਤਾਂ ਮਾਂ ਨੇ ਪਾਈ ਝਾੜ ! ਗੁੱਸੇ ''ਚ ਆਏ ਪੁੱਤ ਨੇ ਜੋ ਕੀਤਾ, ਸੁਣ ਕੰਬ ਜਾਏਗੀ ਰੂਹ
Wednesday, Apr 01, 2026 - 10:18 AM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਪ੍ਰੀਖਿਆ 'ਚ ਘੱਟ ਨੰਬਰ ਆਉਣ ਤੋਂ ਪਰੇਸ਼ਾਨ 11ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਆਯੂਸ਼ (16) ਵਜੋਂ ਹੋਈ ਹੈ, ਜੋ ਗਾਂਧੀਨਗਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਆਯੂਸ਼ ਦੀ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸੋਮਵਾਰ ਨੂੰ ਆਏ ਸਨ ਅਤੇ ਕੁਝ ਵਿਸ਼ਿਆਂ 'ਚ ਉਸ ਦੇ ਨੰਬਰ ਘੱਟ ਆਏ ਸਨ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸਨ। ਪ੍ਰੀਖਿਆ 'ਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਉਸ ਦੇ ਕੁਝ ਦੋਸਤਾਂ ਨੇ ਸੋਮਵਾਰ ਸ਼ਾਮ ਨੂੰ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਆਯਸ਼ ਵੀ ਸ਼ਾਮਲ ਹੋਇਆ ਸੀ।
ਗੁਆਂਢੀ ਮੰਜੂ ਦੇਵੀ ਨੇ ਦੱਸਿਆ ਕਿ ਆਯੂਸ਼ ਦੇਰ ਸ਼ਾਮ ਘਰ ਆਇਆ ਅਤੇ ਆਪਣੀ ਮਾਂ ਨਾਲ ਝਗੜਾ ਕਰਨ ਲੱਗਾ, ਜਿਸ ਤੋਂ ਬਾਅਦ ਮਾਂ ਨੇ ਉਸ ਨੂੰ ਝਿੜਕਿਆ। ਬਾਅਦ 'ਚ ਉਸੇ ਰਾਤ ਆਯੂਸ਼ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਮੰਗਲਵਾਰ ਸਵੇਰੇ ਆਯੂਸ਼ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਨਵੀਨ ਨਗਰ ਪੁਲਸ ਚੌਕੀ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਆਯੂਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਫਰੀਦਾਬਾਦ ਦੀ ਨਵੀਨ ਨਗਰ ਪੁਲਸ ਚੌਕੀ ਦੇ ਇੰਚਾਰਜ ਸੰਦੀਪ ਕੁਮਾਰ ਨੇ ਕਿਹਾ,''ਆਯੂਸ਼ ਦਿੱਲੀ ਦੇ ਮੋਰਬੰਦ ਇਲਾਕੇ 'ਚ ਇਕ ਸਕੂਲ 'ਚ ਪੜ੍ਹਦਾ ਸੀ। ਸੋਮਵਾਰ ਨੂੰ ਉਸ ਦੇ ਨਤੀਜੇ ਐਲਾਨ ਹੋਏ ਅਤੇ ਉਹ ਘੱਟ ਨੰਬਰਾਂ ਤੋਂ ਪਰੇਸ਼ਾਨ ਸੀ। ਅਜੇ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
