ਹਾਸੇ-ਮਜ਼ਾਕ ''ਚ ਦੋਸਤ ਨੇ ਕੰਪਰੈਸ਼ਰ ਨਾਲ ਸਰੀਰ ''ਚ ਭਰ ''ਤੀ ਹਵਾ, ਮੁੰਡੇ ਦੀ ਦਰਦਨਾਕ ਮੌਤ
Thursday, Apr 09, 2026 - 11:43 AM (IST)
ਗੁਰੂਗ੍ਰਾਮ (ਬਿਊਰੋ): ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਦੇ ਰਾਮਪੁਰਾ ਇਲਾਕੇ ਤੋਂ ਇੱਕ ਹੈਰਾਨੀਜਨਕ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਰਕਸ਼ਾਪ ਦੇ ਅੰਦਰ ਹਸੀ-ਮਜ਼ਾਕ ਦੌਰਾਨ ਹੋਏ ਵਿਵਾਦ ਤੋਂ ਬਾਅਦ ਇੱਕ ਨੌਜਵਾਨ ਨੇ ਆਪਣੇ ਹੀ ਦੋਸਤ ਦੇ ਪ੍ਰਾਈਵੇਟ ਪਾਰਟ ਰਾਹੀਂ ਸਰੀਰ ਵਿੱਚ ਇੰਡਸਟ੍ਰੀਅਲ ਏਅਰ ਕੰਪ੍ਰੈਸਰ ਨਾਲ ਹਵਾ ਭਰ ਦਿੱਤੀ। ਹਵਾ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਪੀੜਤ ਦੀਆਂ ਆਂਦਰਾਂ ਫਟ ਗਈਆਂ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਮਜ਼ਾਕ ਕਿਵੇਂ ਬਣਿਆ ਮੌਤ ਦਾ ਕਾਰਨ?
ਵਾਰਦਾਤ ਮੰਗਲਵਾਰ ਦੁਪਹਿਰ ਕਰੀਬ 1:30 ਵਜੇ ਰਾਮਪੁਰਾ ਪਿੰਡ ਸਥਿਤ 'ਤਰੁਣ ਐਂਟਰਪ੍ਰਾਈਜ਼ਿਜ਼' ਨਾਮਕ ਵਰਕਸ਼ਾਪ ਵਿੱਚ ਹੋਈ। ਜਾਣਕਾਰੀ ਅਨੁਸਾਰ, ਅਲੀਗੜ੍ਹ (ਯੂ.ਪੀ.) ਦਾ ਰਹਿਣ ਵਾਲਾ ਹਰਵਿੰਦਰ (38) ਅਤੇ ਰਾਜਸਥਾਨ ਦਾ ਰਹਿਣ ਵਾਲਾ ਨਰੇਸ਼ (40) ਇਕੱਠੇ ਕੰਮ ਕਰਦੇ ਸਨ। ਦੋਵਾਂ ਵਿਚਾਲੇ ਪਹਿਲਾਂ ਹਸੀ-ਮਜ਼ਾਕ ਚੱਲ ਰਿਹਾ ਸੀ, ਜੋ ਅਚਾਨਕ ਬਹਿਸ ਵਿੱਚ ਬਦਲ ਗਿਆ। ਗੁੱਸੇ ਵਿੱਚ ਆ ਕੇ ਨਰੇਸ਼ ਨੇ ਵਰਕਸ਼ਾਪ ਵਿੱਚ ਰੱਖੇ ਸ਼ਕਤੀਸ਼ਾਲੀ ਏਅਰ ਕੰਪ੍ਰੈਸਰ ਦਾ ਨੋਜ਼ਲ ਹਰਵਿੰਦਰ ਦੇ ਪ੍ਰਾਈਵੇਟ ਪਾਰਟ 'ਤੇ ਲਗਾ ਕੇ ਹਵਾ ਛੱਡ ਦਿੱਤੀ। ਦੇਖਦੇ ਹੀ ਦੇਖਦੇ ਹਰਵਿੰਦਰ ਦਾ ਪੇਟ ਗੁੱਬਾਰੇ ਵਾਂਗ ਫੁੱਲ ਗਿਆ ਅਤੇ ਅੰਦਰੂਨੀ ਦਬਾਅ ਕਾਰਨ ਪੇਟ ਫਟ ਗਿਆ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਬੰਬ ਵਾਂਗ ਫਟਿਆ ਪੇਟ, ਆਂਦਰਾਂ ਆਈਆਂ ਬਾਹਰ
ਚਸ਼ਮਦੀਦਾਂ ਅਨੁਸਾਰ ਘਟਨਾ ਇੰਨੀ ਭਿਆਨਕ ਸੀ ਕਿ ਹਵਾ ਦੇ ਪ੍ਰੈਸ਼ਰ ਨਾਲ ਹਰਵਿੰਦਰ ਦੀਆਂ ਆਂਦਰਾਂ ਸਰੀਰ ਤੋਂ ਬਾਹਰ ਆ ਗਈਆਂ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਮੰਗਲਵਾਰ ਦੇਰ ਸ਼ਾਮ ਉਸ ਨੇ ਦਮ ਤੋੜ ਦਿੱਤਾ। ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀਪਕ ਮਾਥੁਰ ਨੇ ਦੱਸਿਆ ਕਿ ਸਰੀਰ ਦੇ ਅੰਦਰ ਹਵਾ ਦਾ ਪ੍ਰੈਸ਼ਰ ਬੰਬ ਵਾਂਗ ਫਟਿਆ, ਜਿਸ ਨਾਲ ਅੰਦਰੂਨੀ ਅੰਗ ਪੂਰੀ ਤਰ੍ਹਾਂ ਨਸ਼ਟ ਹੋ ਗਏ।
ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ
ਪੰਜ ਬੱਚਿਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
ਮ੍ਰਿਤਕ ਹਰਵਿੰਦਰ ਪਿਛਲੇ 8 ਸਾਲਾਂ ਤੋਂ ਗੁਰੂਗ੍ਰਾਮ ਵਿੱਚ ਵੈਲਡਰ ਦਾ ਕੰਮ ਕਰ ਰਿਹਾ ਸੀ। ਉਸ ਦੀਆਂ ਚਾਰ ਬੇਟੀਆਂ ਅਤੇ ਇੱਕ ਛੋਟਾ ਬੇਟਾ ਹੈ, ਜੋ ਪਿੰਡ ਵਿੱਚ ਆਪਣੇ ਦਾਦਾ ਕੋਲ ਰਹਿੰਦੇ ਹਨ। ਹਰਵਿੰਦਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਉਹ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਖੇੜਕੀ ਦੌਲਾ ਥਾਣਾ ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਮੁਲਜ਼ਮ ਨਰੇਸ਼ ਕੁਮਾਰ ਖ਼ਿਲਾਫ਼ ਹੱਤਿਆ (ਧਾਰਾ 302) ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ - ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ
ਜਾਂਚ ਜਾਰੀ
ਮੁਲਜ਼ਮ ਨਰੇਸ਼ ਜੇ.ਸੀ.ਬੀ. ਡਰਾਈਵਰ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਸਿਰਫ਼ ਇੱਕ ਤੁਰੰਤ ਹੋਇਆ ਵਿਵਾਦ ਸੀ ਜਾਂ ਇਸ ਪਿੱਛੇ ਕੋਈ ਪੁਰਾਣੀ ਦੁਸ਼ਮਣੀ ਸੀ। ਉਦਯੋਗਿਕ ਮਾਹਿਰਾਂ ਦਾ ਕਹਿਣਾ ਹੈ ਕਿ ਏਅਰ ਕੰਪ੍ਰੈਸਰ ਦਾ ਦਬਾਅ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਇਹ ਸੈਕਿੰਡਾਂ ਵਿੱਚ ਫੇਫੜਿਆਂ ਅਤੇ ਆਂਦਰਾਂ ਨੂੰ ਪਾੜ ਸਕਦਾ ਹੈ। ਕੰਮ ਵਾਲੀਆਂ ਥਾਵਾਂ 'ਤੇ ਅਜਿਹੇ ਖ਼ਤਰਨਾਕ ਮਜ਼ਾਕ ਅਕਸਰ ਜਾਨਲੇਵਾ ਸਾਬਤ ਹੁੰਦੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਸ਼ੀਨਰੀ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ।
ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
