ਭਾਜਪਾ ਆਗੂ 'ਤੇ ਜਾਨਲੇਵਾ ਹਮਲਾ: ਅੱਖ 'ਚ ਵੱਜਾ ਕੱਚ ਦਾ ਗਿਲਾਸ
Saturday, Apr 04, 2026 - 03:28 PM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਆਗੂ 'ਤੇ ਜਾਨਲੇਵਾ ਹਮਲਾ ਹੋਇਆ, ਜਿਸ 'ਚ ਉਨ੍ਹਾਂ ਦੀ ਅੱਖਾਂ ਗੰਭੀਰ ਰੂਪ ਨਾਲ ਨੁਕਸਾਨੀ ਗਈ। ਜ਼ਖ਼ਮੀ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼), ਦਿੱਲੀ ਰੈਫਰ ਕੀਤਾ ਗਿਆ। ਡਾਕਟਰਾਂ ਅਨੁਸਾਰ, ਹਮਲੇ 'ਚ ਉਨ੍ਹਾਂ ਦੀ ਅੱਖ 'ਤੇ ਡੂੰਘੀ ਸੱਟ ਲੱਗੀ ਹੈ ਅਤੇ ਅੱਖ ਦਾ ਕਾਫ਼ੀ ਹਿੱਸਾ ਡੈਮੇਜ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਵਾਰਡ-17 ਦੀ ਕੌਂਸਲਰ ਰਜਨੀ ਗਰਗ ਅਤੇ ਉਨ੍ਹਾਂ ਦੇ ਪਤੀ, ਸਾਬਕਾ ਕੌਂਸਲਰ ਸੁਰੇਂਦਰ ਗਰਗ 'ਤੇ ਉਨ੍ਹਾਂ ਦੇ ਦਫ਼ਤਰ 'ਚ ਹਮਲਾ ਕੀਤਾ ਗਿਆ।
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਫਾਈ ਸੁਪਰਵਾਈਜ਼ਰ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਸੁਰੇਂਦਰ ਗਰਗ ਦੇ ਚਿਹਰੇ 'ਤੇ ਕੱਚ ਦਾ ਗਿਲਾਸ ਮਾਰ ਦਿੱਤਾ, ਜਿਸ ਨਾਲ ਕੱਚ ਦਾ ਟੁਕੜਾ ਉਨ੍ਹਾਂ ਦੀ ਅੱਖ 'ਚ ਵੜ ਗਿਆ। ਪੁਲਸ ਅਨੁਸਾਰ, ਇਸ ਮਾਮਲੇ 'ਚ 7 ਨਾਮਜ਼ਦ ਅਤੇ 10 ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਨਗਰ ਨਿਗਮ ਤੋਂ ਸਫ਼ਾਈ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਠੇਕੇਦਾਰ ਰਾਜਕੁਮਾਰ ਹੁੱਡਾ ਨੇ ਦੱਸਿਆ ਕਿ ਦੋਸ਼ੀ ਮੋਹਿਤ ਨੂੰ 5 ਦਿਨ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਹ ਪਹਿਲੇ ਵਾਰਡ-26 'ਚ ਤਾਇਨਾਤ ਸੀ, ਜਿੱਥੇ ਉਸ ਖ਼ਿਲਾਫ਼ ਕਈ ਸ਼ਿਕਾਇਤਾਂ ਮਿਲੀਆਂ ਸਨ।
ਬਾਅਦ 'ਚ ਉਸ ਨੂੰ ਵਾਰਡ-17 'ਚ ਲਗਾਇਆ ਗਿਆ ਪਰ ਉੱਥੇ ਵੀ ਸ਼ਿਕਾਇਤਾਂ ਕਾਰਨ ਉਸ ਨੂੰ ਹਟਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਕਰੀ ਦੇ ਸਿਲਸਿਲੇ 'ਚ ਹੀ ਮੋਹਿਤ ਸ਼ੁੱਕਰਵਾਰ ਸ਼ਾਮ ਸੁਰੇਂਦਰ ਗਰਗ ਦੇ ਦਫ਼ਤਰ ਪਹੁੰਚਿਆ ਸੀ, ਜਿੱਥੇ ਦੋਵਾਂ ਵਿਚਾਲੇ ਕਹਾਸੁਣੀ ਹੋ ਗਈ। ਦੋਸ਼ ਹੈ ਕਿ ਕੁਝ ਦੇਰ ਬਾਅਦ ਮੋਹਿਤ 10-12 ਲੋਕਾਂ ਨਾਲ ਮੁੜ ਦਫ਼ਤਰ ਪਹੁੰਚਿਆ ਅਤੇ ਸਾਰਿਆਂ ਕੋਲ ਗੈਰ-ਕਾਨੂੰਨੀ ਹਥਿਆਰ ਅਤੇ ਚਾਕੂ ਸਨ। ਹਮਲਾਵਰਾਂ ਨੇ ਦਫ਼ਤਰ 'ਚ ਵੜਦੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪ੍ਰਿੰਸ ਨਾਮੀ ਨੌਜਵਾਨ ਨੇ ਕੱਚ ਦਾ ਗਿਲਾਸ ਤੋੜ ਕੇ ਸੁਰੇਂਗਰ ਗਰਗ ਦੀ ਅੱਖਾਂ 'ਚ ਮਾਰ ਦਿੱਤਾ। ਵਾਰਦਾਤ ਤੋਂ ਬਾਅਦ ਸਾਰੇ ਦੋਸ਼ੀ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
