ਹੈਦਰਾਬਾਦ ਗੈਂਗਰੇਪ: ਫੋਰੈਂਸਿਕ ਰਿਪੋਰਟ 'ਚ ਵੱਡਾ ਖੁਲਾਸਾ

12/14/2019 12:17:28 PM

ਹੈਦਰਾਬਾਦ—ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਹੱਤਿਆ ਮਾਮਲੇ ਨੂੰ ਲੈ ਕੇ ਹਰ ਰੋਜ ਨਵੇਂ ਖੁਲਾਸੇ ਹੋ ਰਹੇ ਹਨ। ਮਹਿਲਾ ਡਾਕਟਰ ਦੀ ਡੀ.ਐੱਨ.ਏ. ਰਿਪੋਰਟ ਆਉਣ ਤੋਂ ਬਾਅਦ ਫੋਰੈਂਸਿੰਕ ਜਾਂਚ 'ਚ ਵੀ ਨਵੇਂ ਖੁਲਾਸੇ ਹੋਏ ਹਨ। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਡਾਕਟਰ ਨੂੰ ਮਾਰਨ ਤੋਂ ਪਹਿਲਾਂ ਦੋਸ਼ੀਆਂ ਨੇ ਜਬਰਦਸਤੀ ਸ਼ਰਾਬ ਪਿਲਾਈ ਸੀ।

ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਪੁਲਸ ਨੇ ਕਿਹਾ ਸੀ ਕਿ ਦੋਸ਼ੀਆਂ ਨੇ ਡਾਕਟਰ ਨਾਲ ਜਬਰ ਜ਼ਨਾਹ ਅਤੇ ਹੱਤਿਆ ਕਰਨ ਤੋਂ ਪਹਿਲਾਂ ਜਬਰਦਸਤੀ ਸ਼ਰਾਬ ਵੀ ਪਿਲਾਈ ਸੀ ਹੁਣ ਪੋਸਟਮਾਰਟਮ ਫੋਰੈਂਸਿਕ ਟਾਕਸਿਕੋਲੋਜੀ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਡੀ.ਐੱਨ.ਏ.ਜਾਂਚ ਤੋਂ ਇਸ ਗੱਲ ਦੀ ਵੀ ਪੁਸ਼ਟੀ ਹੋ ਗਈ ਹੈ ਕਿ ਘਟਨਾ ਸਥਾਨ 'ਤੇ ਮਿਲੇ ਸੈਮੀਨਲ ਦੇ ਦਾਗ ਚਾਰਾ ਦੋਸ਼ੀਆਂ ਦੇ ਹੀ ਹਨ।

ਜ਼ਿਕਰਯੋਗ ਹੈ ਕਿ ਦਰਿੰਦਿਆਂ ਨੇ ਹੈਵਾਨੀਅਤ ਦੀ ਸਾਰੀਆਂ ਹੱਦਾਂ ਉਸ ਸਮੇਂ ਪਾਰ ਕਰ ਦਿੱਤੀਆਂ ਜਦ ਉਨ੍ਹਾਂ ਨੇ ਮਹਿਲਾ ਡਾਕਟਰ ਨਾਲ ਗੈਂਗਰੇਪ ਕੀਤਾ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅੱਧ ਸੜੀ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਪਰ ਜਲਦੀ ਹੀ ਦੋਸ਼ੀਆਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਵਾਰਦਾਤ ਤੋਂ 10 ਦਿਨਾਂ ਬਾਅਦ ਹੀ ਚਾਰੇ ਦੋਸ਼ੀਆਂ ਨੂੰ ਹੀ ਪੁਲਸ ਨੇ ਐਨਕਾਊਂਟਰ ਦੌਰਾਨ ਖਤਮ ਕਰ ਦਿੱਤਾ ਸੀ।


Iqbalkaur

Content Editor

Related News