ਸੈਲਫੀ ਲੈਂਦਿਆਂ ਹਾਈ ਵੋਲਟੇਜ ਤਾਰਾਂ ਦੇ ਲਪੇਟ ''ਚ ਆਉਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ

Sunday, Apr 02, 2023 - 07:52 PM (IST)

ਸੈਲਫੀ ਲੈਂਦਿਆਂ ਹਾਈ ਵੋਲਟੇਜ ਤਾਰਾਂ ਦੇ ਲਪੇਟ ''ਚ ਆਉਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ

ਬਾਨੀਖੇਤ (ਦਰਸ਼ਨ) : ਡਲਹੌਜ਼ੀ ਖੇਤਰ ਦੇ ਬਾਨੀਖੇਤ ਕਸਬੇ ਦੇ ਬੈਕੁੰਠਨਗਰ 'ਚ ਛੱਤ 'ਤੇ ਸੈਲਫੀ ਲੈਂਦਿਆਂ ਇਕ ਵਿਦੇਸ਼ੀ ਸੈਲਾਨੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੰਗਲੈਂਡ ਨਾਰਵਿਚ ਦੇ ਰਹਿਣ ਵਾਲੇ 71 ਸਾਲਾ ਬ੍ਰਾਊਨ ਇਵਾਨ ਡੇਨਿਸ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅੰਡੇਮਾਨ ਨੇੜੇ ਕੋਕੋ ਟਾਪੂ 'ਤੇ ਮਿਆਂਮਾਰ ਵੱਲੋਂ ਨੇਵੀ ਬੇਸ ਦਾ ਨਿਰਮਾਣ ਭਾਰਤ ਲਈ ਖ਼ਤਰੇ ਦੀ ਘੰਟੀ

ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਡਲਹੌਜ਼ੀ ਘੁੰਮਣ ਆਏ ਸਨ। ਐਤਵਾਰ ਸਵੇਰੇ ਬ੍ਰਾਊਨ ਇਲਾਕੇ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣ ਲਈ ਛੱਤ 'ਤੇ ਚੜ੍ਹਿਆ, ਜਿਸ ਤੋਂ ਬਾਅਦ ਸੈਲਫੀ ਲੈਂਦੇ ਸਮੇਂ ਉਹ ਅਚਾਨਕ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਹ ਪੂਰੀ ਤਰ੍ਹਾਂ ਝੁਲਸ ਗਿਆ।

ਇਹ ਵੀ ਪੜ੍ਹੋ : ਰਮਜ਼ਾਨ ਦੇ ਮਹੀਨੇ FM 'ਤੇ ਗੀਤ ਚਲਾਉਣਾ ਵੀ ਗੁਨਾਹ! ਤਾਲਿਬਾਨ ਨੇ ਔਰਤਾਂ ਦਾ ਰੇਡੀਓ ਸਟੇਸ਼ਨ ਕੀਤਾ ਬੰਦ

ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ ਤੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਪੁਲਸ ਨੇ ਏਜੰਸੀਆਂ ਰਾਹੀਂ ਮ੍ਰਿਤਕ ਵਿਦੇਸ਼ੀ ਸੈਲਾਨੀ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਹਵਾਲੇ ਕੀਤਾ ਜਾ ਸਕੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News