ਹੁਣ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਭੇਜੇਗਾ ਇਹ ਸੰਦੇਸ਼

01/24/2020 3:32:18 PM

ਜਲੰਧਰ (ਧਵਨ) – ਪਾਸਪੋਰਟ ਧਾਰਕਾਂ ਦੀ ਸਹੂਲਤ ਲਈ ਇਕ ਵੱਡੀ ਮੁਹਿੰਮ ਦੇ ਤਹਿਤ ਕੇਂਦਰੀ ਵਿਦੇਸ਼ ਮੰਤਰਾਲਾ ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ 9ਵੇਂ ਅਤੇ 7ਵੇਂ ਮਹੀਨੇ ਐੱਸ. ਐੱਮ. ਐੱਸ. ਭੇਜ ਕੇ ਪਾਸਪੋਰਟ ਨੂੰ ਰੀਨਿਊ ਕਰਵਾਉਣ ਬਾਰੇ ਸੁਚੇਤ ਕਰੇਗਾ।

ਖੇਤਰੀ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਕਿਹਾ ਕਿ ਅਕਸਰ ਇਹ ਗੱਲ ਵੇਖੀ ਗਈ ਹੈ ਕਿ ਪਾਸਪੋਰਟ ਧਾਰਕ ਸਮੇਂ ’ਤੇ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਭੁੱਲ ਜਾਂਦੇ ਹਨ। ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਕਈ ਮਹੀਨੇ ਬਾਅਦ ਵੀ ਉਹ ਆਪਣੇ ਪਾਸਪੋਰਟ ਨੂੰ ਰੀਨਿਊ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਿਜਸ ਦੀ ਪਾਸਪੋਰਟ ਦੀ 6 ਮਹੀਨੇ ਦੀ ਵੈਲੀਡਿਟੀ ਬਾਕੀ ਹੈ, ਉਹੀ ਵਿਦੇਸ਼ ਜਾ ਸਕਦਾ ਹੈ। ਲੋਕ ਅਜਿਹੀ ਸਥਿਤੀ ਵਿਚ ਜਲਦਬਾਜ਼ੀ ਵਿਚ ਪਾਸਪੋਰਟ ਨੂੰ ਰੀਨਿਊ ਕਰਵਾਉਣ ਲਈ ਦਫਤਰ ਵਿਚ ਆਉਂਦੇ ਹਨ। ਕਈ ਵਾਰ ਤਾਂ ਪਾਸਪੋਰਟ ਰੀਨਿਊ ਨਾ ਹੋਣ ਕਾਰਣ ਲੋਕ ਵਿਦੇਸ਼ ਜਾਣ ਤੋਂ ਵੀ ਵਾਂਝ ੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ, ਿਜਸ ਵਿਚ ਕਿਸੇ ਨੂੰ ਐਮਰਜੈਂਸੀ ਕਾਰਣ ਵਿਦੇਸ਼ ਜਾਣਾ ਪੈਂਦਾ ਹੈ ਪਰ ਉਹ ਵਿਦੇਸ਼ ਨਹੀਂ ਜਾ ਸਕਦਾ ਕਿਉਂਕਿ ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਵਿਚ 6 ਮਹੀਨੇ ਤੋਂ ਘੱਟ ਦਾ ਸਮਾਂ ਬਾਕੀ ਹੁੰਦਾ ਹੈ।

ਬਾਲੀ ਨੇ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਵਿਦੇਸ਼ ਮੰਤਰਾਲਾ ਨੇ ਅੱਜ ਐੱਸ.ਐੱਮ.ਐੱਸ. ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਐੱਸ. ਐੱਮ. ਐੱਸ. ਰਾਹੀਂ ਪਾਸਪੋਰਟ ਧਾਰਕਾਂ ਨੂੰ ਪਾਸਪੋਰਟ ਦੀ ਮਿਆਦ ਖਤਮ ਹੋਣ ਬਾਰੇ ਯਾਦ ਕਰਵਾਇਆ ਜਾਵੇਗਾ। ਉਨ੍ਹਾਂ ਪਾਸਪੋਰਟ ਸੇਵਾ ਐਪ ਰਾਹੀਂ ਮੋਬਾਇਲ ਤੋਂ ਅਪਲਾਈ ਕਰਨ ਬਾਰੇ ਵੀ ਜਾਣਕਾਰੀ ਦਿੱਤੀ।

 


Related News