ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਸ ਮਹੀਨੇ ਮੈਲਬੌਰਨ ’ਚ ਬੈਠਕ ਹੋਣ ਦੀ ਸੰਭਾਵਨਾ
Saturday, Feb 05, 2022 - 11:26 AM (IST)
ਨਵੀਂ ਦਿੱਲੀ/ਮੈਲਬੌਰਨ (ਭਾਸ਼ਾ)- ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਸ ਮਹੀਨੇ ਦੇ ਅੰਤ ਵਿਚ ਮੈਲਬੌਰਨ ਵਿਚ ਬੈਠਕ ਹੋਣ ਦੀ ਸੰਭਾਵਨਾ ਹੈ। ਕਵਾਡ ਦੇ ਵਿਦੇਸ਼ ਮੰਤਰੀਆਂ ਨੇ ਆਖਰੀ ਵਾਰ ਫਰਵਰੀ 2021 ਵਿਚ ਡਿਜੀਟਲ ਰੂਪ ਵਿਚ ਬੈਠਕ ਕੀਤੀ ਸੀ। ਕਵਾਡ ਵਿਚ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਸ਼ਾਮਲ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਟੈਕਸਾਸ ’ਚ ਬਰਫੀਲਾ ਤੂੁਫਾਨ, 3.50 ਲੱਖ ਘਰਾਂ ਦੀ ਬਿਜਲੀ ਗੁਲ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਅਗਲੀ ਬੈਠਕ ਇਸ ਮਹੀਨੇ ਦੇ ਅੰਤ ਵਿਚ ਮੈਲਬੌਰਨ ਵਿਚ ਹੋਣ ਦੀ ਉਮੀਦ ਹੈ। ਅਸੀਂ ਜਲਦੀ ਹੀ ਇਸ ਬਾਰੇ ਇਕ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ।’ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਨੂੰ 50,000 ਟਨ ਕਣਕ ਦੀ ਸਪਲਾਈ ਦੇ ਸੰਬੰਧ ਵਿਚ ਇਕ ਵੱਖਰੇ ਸਵਾਲ ਦੇ ਜਵਾਬ ਵਿਚ, ਬਾਗਚੀ ਨੇ ਕਿਹਾ ਕਿ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਧਮਾਕੇ ’ਚ ਸ਼ਾਮਲ ਅੱਤਵਾਦੀ UAE ’ਚ ਗ੍ਰਿਫ਼ਤਾਰ
ਉਨ੍ਹਾਂ ਕਿਹਾ, ‘ਸਰਕਾਰ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਸੀਂ ਦਵਾਈਆਂ ਅਤੇ ਟੀਕਿਆਂ ਦੀ ਖੇਪ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੇ ਹਾਂ। ਕਣਕ ਦੀ ਖ਼ਰੀਦ ਅਤੇ ਢੋਆ-ਢੁਆਈ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ।’ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਦਜੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਫ਼ਗਾਨਿਸਤਾਨ ਦੇ ਲੋਕਾਂ ਲਈ ਭਾਰਤ ਦੀ 50,000 ਟਨ ਕਣਕ ਦੀ ਮਨੁੱਖੀ ਸਹਾਇਤਾ ਅਗਲੇ ਹਫ਼ਤੇ ਤੋਂ ਅਫ਼ਗਾਨਿਸਤਾਨ ਭੇਜੇ ਜਾਣ ਦੀ ਸੰਭਾਵਨਾ ਹੈ ਅਤੇ ਸਪਲਾਈ ਇਕ ਮਹੀਨੇ ਦੇ ਅੰਦਰ ਪੂਰੀ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: UAE ’ਚ ਲਾਗੂ ਹੋਇਆ ਨਵਾਂ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਇਹ ਅਧਿਕਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।