ਤਸਕਰੀ ਕਰ ਲਿਆਂਦੇ ਗੋਏ ਸੋਨੇ ਦੇ ਬਿਸਕੁਟ ਤੇ ਵਿਦੇਸ਼ੀ ਕਰੰਸੀ ਨਾਲ ਫੜੇ ਗਏ 6 ਲੋਕ
Saturday, Aug 10, 2024 - 10:45 AM (IST)

ਲਖਨਊ- ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (DRI) ਦੀ ਲਖਨਊ ਯੂਨਿਟ ਨੇ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ 'ਤੇ ਤਸਕਰੀ ਕਰਨ ਵਾਲੇ ਦੋ ਯਾਤਰੀਆਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਕੋਲੋਂ 3 ਕਿਲੋ ਵਿਦੇਸ਼ੀ ਮੂਲ ਦੀ ਤਸਕਰੀ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ਵਿਚ 2 ਯਾਤਰੀਆਂ ਤੋਂ ਇਲਾਵਾ ਦੋ ਗਰਾਊਂਡ ਸਟਾਫ, ਇਕ ਮਾਸਟਰਮਾਈਂਡ ਅਤੇ ਇਕ ਹੋਰ ਵਿਅਕਤੀ ਸ਼ਾਮਲ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 2 ਲੱਖ 13 ਹਜ਼ਾਰ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।
DRI ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲੋਂ ਸੋਨਾ ਅਤੇ ਵਿਦੇਸ਼ੀ ਕਰੰਸੀ ਮਿਲਾ ਕੇ ਲੱਗਭਗ 3.96 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਤਸਕਰੀ ਕਰਨ ਵਾਲੇ ਸਾਰੇ 6 ਦੋਸ਼ੀਆਂ ਨੂੰ ਕਸਟਮ ਐਕਟ 1962 ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।