ਦਿੱਲੀ ਹਾਈ ਕੋਰਟ ਦਾ ਫੈਸਲਾ : ਕੋਮਾ ’ਚ ਗਏ ਫੌਜੀ ਦੇ ਸ਼ੁਕਰਾਣੂ ਨਾਲ IVF ਪ੍ਰਕਿਰਿਆ ਦੀ ਦਿੱਤੀ ਮਨਜ਼ੂਰੀ

Thursday, Apr 16, 2026 - 09:39 AM (IST)

ਦਿੱਲੀ ਹਾਈ ਕੋਰਟ ਦਾ ਫੈਸਲਾ : ਕੋਮਾ ’ਚ ਗਏ ਫੌਜੀ ਦੇ ਸ਼ੁਕਰਾਣੂ ਨਾਲ IVF ਪ੍ਰਕਿਰਿਆ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਾਈ ਕੋਰਟ ਨੇ ਕੋਮਾ ’ਚ ਗਏ ਇਕ ਫੌਜੀ ਦੇ ਸ਼ੁਕਰਾਣੂ ਲੈ ਕੇ ਆਈ.ਵੀ.ਐੱਫ. ਪ੍ਰਕਿਰਿਆ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਫੌਜੀ ਦੀ ਦਿਮਾਗ ਸਬੰਧੀ ਬਿਮਾਰੀ ’ਚ ਭਵਿੱਖ ’ਚ ਵੀ ਸੁਧਾਰ ਦੀ ਗੁੰਜਾਇਸ਼ ਨਹੀਂ ਦਿਸ ਰਹੀ ਹੈ। ਜਸਟਿਸ ਪੁਰੂਸ਼ੇਂਦਰ ਕੁਮਾਰ ਕੌਰਵ ਨੇ ਕਿਹਾ ਕਿ ਫੌਜੀ ਜਵਾਨ ਦੀ ਸਹਿਮਤੀ, ਜੋ ਉਸ ਨੇ ਆਈ.ਵੀ.ਐੱਫ. ਪ੍ਰਕਿਰਿਆ ਆਰੰਭ ਕਰਦੇ ਸਮੇਂ ਦਿੱਤੀ ਸੀ, ਇਸ ਪੱਧਰ ’ਤੇ ਕਾਫੀ ਹੈ ਅਤੇ ਪਤਨੀ ਦੀ ਸਹਿਮਤੀ ਨੂੰ ‘ਸਹਾਇਕ ਪ੍ਰਜਨਣ ਤਕਨੀਕ ਐਕਟ’ ਦੇ ਉਪਬੰਧਾਂ ਤਹਿਤ ਉਸ ਦੀ ਤਰਫੋਂ ਜਾਇਜ਼ ਸਹਿਮਤੀ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ

 

ਅਦਾਲਤ ਨੇ ਇਹ ਹੁਕਮ ਫੌਜੀ ਦੀ ਪਤਨੀ ਵੱਲੋਂ ਦਾਇਰ ਪਟੀਸ਼ਨ ’ਤੇ ਪਾਸ ਕੀਤਾ, ਜਿਸ ’ਚ ਉਸ ਨੇ ਆਈ.ਵੀ.ਐਫ. ਲਈ ਆਪਣੇ ਪਤੀ ਦੇ ਸ਼ੁਕਰਾਣੂ ਇਕੱਠੇ ਕਰਨ ਅਤੇ ਉਸ ਨੂੰ ਸੁਰੱਖਿਅਤ ਕਰਵਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਜੂਨ 2023 ’ਚ ਉਸ ਤੇ ਉਸ ਦੇ ਪਤੀ ਨੇ ਔਲਾਦ ਪ੍ਰਾਪਤੀ ਲਈ ਆਈ.ਵੀ.ਐੱਫ. ਪ੍ਰਕਿਰਿਆ ਦਾ ਬਦਲ ਚੁਣਿਆ ਪਰ ਜੁਲਾਈ 2025 ’ਚ ਗਸ਼ਤ ਦੌਰਾਨ ਕਾਫੀ ਉਚਾਈ ਤੋਂ ਡਿੱਗਣ ਨਾਲ ਉਸ ਦੇ ਪਤੀ ਦੇ ਦਿਮਾਗ ’ਚ ਗੰਭੀਰ ਸੱਟ ਲੱਗ ਗਈ। 

ਇਸ ਤੋਂ ਬਾਅਦ ਜਦੋਂ ਉਸ ਦੇ ਪਤੀ ਦਾ ਮਿਲਟਰੀ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਸੀ, ਤਾਂ ਆਈ.ਵੀ.ਐੱਫ. ਇਲਾਜ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਫੌਜੀ ਦੀ ਪਤਨੀ ਨੇ ਸੰਵਿਧਾਨ ਤਹਿਤ ਮਾਂ ਬਣਨ, ਮਾਣ-ਸਨਮਾਨ ਤੇ ਪ੍ਰਜਨਣ ਖੁਦਮੁਖਤਿਆਰੀ ਦੇ ਆਪਣੇ ਅਧਿਕਾਰ ਦਾ ਦਾਅਵਾ ਕਰਦਿਆਂ ਅਦਾਲਤ ਦਾ ਰੁਖ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News