ਸੁਪਰੀਮ ਕੋਰਟ ਦੀ ਝਾੜ-ਝੰਬ ਮਗਰੋਂ NCERT ਨੇ ਸਿਲੇਬਸ ਕਮੇਟੀ ’ਚ ਕੀਤਾ ਬਦਲਾਅ
Thursday, Apr 09, 2026 - 08:02 AM (IST)
ਨਵੀਂ ਦਿੱਲੀ (ਭਾਸ਼ਾ) - 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ-ਪੁਸਤਕ ’ਚ ‘ਨਿਆਂਪਾਲਿਕਾ ’ਚ ਭ੍ਰਿਸ਼ਟਾਚਾਰ’ ਨਾਲ ਸਬੰਧਤ ਇਕ ਭਾਗ ਨੂੰ ਲੈ ਕੇ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ (ਐੱਨ. ਸੀ. ਈ. ਆਰ. ਟੀ.) ਨੇ ਆਪਣੀ ਸਿਲੇਬਸ ਕਮੇਟੀ ’ਚ ਬਦਲਾਅ ਕਰਦੇ ਹੋਏ ਇਸ ਦਾ ਮੁੜ-ਗਠਨ ਕੀਤਾ ਹੈ। ਅਦਾਲਤ ਦੇ ਹੁਕਮ ਤੋਂ ਬਾਅਦ ਐੱਨ. ਐੱਸ. ਟੀ. ਸੀ. ਤੋਂ ਤਿੰਨ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - 3 ਦਿਨ ਬੰਦ ਸ਼ਰਾਬ ਦੀਆਂ ਦੁਕਾਨਾਂ, ਪੁਡੂਚੇਰੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਵੱਡਾ ਫੈਸਲਾ
ਇਨ੍ਹਾਂ ’ਚ ਆਈ. ਆਈ. ਟੀ. ਗਾਂਧੀਨਗਰ ਦੇ ਸਾਬਕਾ ਗੈਸਟ ਪ੍ਰੋਫੈਸਰ ਮਿਸ਼ੇਲ ਡੈਨਿਨੋ, ਚੇਨਈ ਸਥਿਤ ‘ਸੈਂਟਰ ਫਾਰ ਪਾਲਿਸੀ ਸਟੱਡੀਜ਼’ ਦੇ ਪ੍ਰਧਾਨ ਐੱਮ. ਡੀ. ਸ਼੍ਰੀਨਿਵਾਸ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਬਿਬੇਕ ਦੇਬਰੋਏ ਸ਼ਾਮਲ ਹਨ। ਐੱਨ. ਸੀ. ਈ. ਆਰ. ਟੀ. ਦੀ ਰਾਸ਼ਟਰੀ ਸਿਲੇਬਸ ਅਤੇ ਪੜ੍ਹਨ-ਪੜ੍ਹਾਉਣ ਸਮੱਗਰੀ ਕਮੇਟੀ ’ਚ ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਮਦਰਾਸ ਦੇ ਡਾਇਰੈਕਟਰ ਵੀ. ਕਾਮਕੋਟੀ, ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੇ ਪ੍ਰਧਾਨ ਰਘੂਵੇਂਦਰ ਤੰਵਰ, ‘ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ’ ਦੇ ਸਾਬਕਾ ਉਪ-ਕੁਲਪਤੀ ਆਰ. ਵੈਂਕਟ ਰਾਓ ਅਤੇ ਕੇਂਦਰੀ ਵਿੱਦਿਅਕ ਟੈਕਨਾਲੋਜੀ ਸੰਸਥਾ, ਐੱਨ. ਸੀ. ਈ. ਆਰ. ਟੀ. ਦੇ ਸੰਯੁਕਤ ਡਾਇਰੈਕਟਰ-ਇੰਚਾਰਜ ਅਮਰਿੰਦਰ ਪ੍ਰਸਾਦ ਬੇਹੇਰਾ ਸ਼ਾਮਲ ਹਨ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
