ਉਪਮਾ ਨਾਲ ਭਰੇ ਡੱਬੇ ''ਚ ਲਿਜਾ ਰਹੇ ਸਨ ਵਿਦੇਸ਼ੀ ਮੁਦਰਾ, 2 ਗ੍ਰਿਫਤਾਰ
Wednesday, Aug 09, 2017 - 03:59 PM (IST)
ਪੁਣੇ— ਦੁਬਈ ਲਈ ਉਡਾਣ ਭਰਨ ਵਾਲੇ 2 ਯਾਤਰੀਆਂ ਨੂੰ ਪੁਣੇ ਏਅਰਪੋਰਟ 'ਤੇ 1.29 ਕਰੋੜ ਦੀ ਵਿਦੇਸ਼ੀ ਮੁਦਰਾ ਦੀ ਤਸਕਰੀ ਕਰਦੇ ਹੋਏ ਫੜਿਆ ਗਿਆ ਪਰ ਜਿਸ ਤਰੀਕੇ ਨਾਲ ਇਸ ਤਸਕਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਇਹ ਕਰੰਸੀ ਉਸ ਡੱਬੇ 'ਚ ਲੁਕਾਈ ਹੋਈ ਸੀ, ਜਿਸ 'ਚ ਉਪਮਾ ਰੱਖਿਆ ਹੋਇਆ ਸੀ। ਇਹ ਘਟਨਾ ਸੋਮਵਾਰ ਨੂੰ ਹੋਈ। 2 ਯਾਤਰੀ ਸਕਿਓਰਿਟੀ ਚੈੱਕ ਤੋਂ ਲੰਘ ਰਹੇ ਸਨ ਕਿ ਇਕ ਇਮੀਗ੍ਰੇਸ਼ਨ ਅਫ਼ਸਰ ਨੇ ਉਨ੍ਹਾਂ ਨੂੰ ਸ਼ੱਕ ਕਾਰਨ ਰੋਕਿਆ। ਰਿਪੋਰਟ ਅਨੁਸਾਰ ਜੋ ਦਸਤਾਵੇਜ਼ ਉਨ੍ਹਾਂ ਕੋਲ ਸਨ, ਉਹ ਪ੍ਰਮਾਣਿਕ ਨਹੀਂ ਸਨ। ਇਸ ਲਈ ਇਮੀਗ੍ਰੇਸ਼ਨ ਅਫ਼ਸਰ ਨੇ ਕਸਟਮ ਅਧਿਕਾਰੀਆਂ ਨੂੰ ਏਅਰਪੋਰਟ 'ਤੇ ਸਰਗਰਮ ਰਹਿਣ ਲਈ ਕਿਹਾ। ਇਸ ਤੋਂ ਬਾਅਦ ਸਕਿਓਰਿਟੀ ਅਧਿਕਾਰੀਆਂ ਨੇ ਉਸ ਸ਼ਖਸ ਦੇ ਚੈੱਕ-ਇਨ ਲਗੇਜ ਨੂੰ ਜਾਂਚਣ ਦਾ ਆਦੇਸ਼ ਦਿੱਤਾ। ਇਸ ਲਗੇਜ਼ 'ਚ ਇਕ ਭਾਰੀ ਗਰਮ ਡੱਬਾ ਵੀ ਸੀ।
ਇਸ ਸ਼ਖਸ ਦਾ ਦਾਅਵਾ ਸੀ ਕਿ ਉਹ ਉਸ 'ਚ ਉਪਮਾ ਲਿਜਾ ਰਿਹਾ ਹੈ ਪਰ ਸਕਿਓਰਿਟੀ ਅਧਿਕਾਰੀਆਂ ਨੂੰ ਭਰੋਸਾ ਨਹੀਂ ਹੋਇਆ, ਕਿਉਂਕਿ ਉਪਮਾ ਦੇ ਹਿਸਾਬ ਨਾਲ ਉਹ ਡੱਬਾ ਭਾਰਾ ਸੀ। ਉਸ ਤੋਂ ਬਾਅਦ ਪਤਾ ਲੱਗਾ ਕਿ ਉਹ ਸ਼ਖਸ ਇਸ ਹੌਟ ਬਾਕਸ 'ਚ 1.29 ਕਰੋੜ ਦੀ ਵਿਦੇਸ਼ੀ ਮੁਦਰਾ ਲਿਜਾ ਰਿਹਾ ਸੀ। ਇਸ ਸਕਿਓਰਿਟੀ ਅਧਿਕਾਰੀ ਅਨੁਸਾਰ,''ਬੈਗ 'ਚ ਮੌਜੂਦ ਹੌਟ ਕੇਸ ਦੇ ਅੰਦਰ ਉਪਮਾ ਸੀ ਪਰ ਇਸ ਦਾ ਭਾਰ ਆਮ ਤੋਂ ਵਧ ਲੱਗ ਰਿਹਾ ਸੀ ਅਤੇ ਇਸ ਲਈ ਚੈੱਕ ਕੀਤਾ ਗਿਆ। ਇਸ 'ਚ ਪਤਾ ਲੱਗਾ ਕਿ ਇਕ ਕਾਲੀ ਥੈਲੀ 'ਚ 86,600 ਅਮਰੀਕੀ ਡਾਲਰ ਅਤੇ 15000 ਯੂਰੋ ਸਨ।''
