ਵਿਦੇਸ਼ੀ ਕਰੰਸੀ ਭੰਡਾਰ 389 ਅਰਬ ਡਾਲਰ ਦੇ ਰਿਕਾਰਡ ਪੱਧਰ ''ਤੇ

Sunday, Jul 23, 2017 - 11:35 PM (IST)

ਵਿਦੇਸ਼ੀ ਕਰੰਸੀ ਭੰਡਾਰ 389 ਅਰਬ ਡਾਲਰ ਦੇ ਰਿਕਾਰਡ ਪੱਧਰ ''ਤੇ

ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 14 ਜੁਲਾਈ ਨੂੰ ਖਤਮ ਹਫਤੇ 'ਚ 2.68 ਅਰਬ ਡਾਲਰ ਵਧ ਕੇ 389.06 ਅਰਬ ਡਾਲਰ ਦੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 7 ਜੁਲਾਈ ਨੂੰ ਖਤਮ ਹਫਤੇ 'ਚ ਇਹ 16.19 ਕਰੋੜ ਰੁਪਏ ਘੱਟ ਕੇ 386.38 ਅਰਬ ਡਾਲਰ 'ਤੇ ਰਿਹਾ ਸੀ।
ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਕਰੰਸੀ ਜਾਇਦਾਦ 'ਚ 2.68 ਅਰਬ ਡਾਲਰ ਦੇ ਵੱਡੇ ਵਾਧੇ ਕਾਰਨ ਵਿਦੇਸ਼ੀ ਕਰੰਸੀ ਭੰਡਾਰ ਵਧਿਆ ਹੈ। ਬੀਤੀ 14 ਜੁਲਾਈ ਨੂੰ ਵਿਦੇਸ਼ੀ ਕਰੰਸੀ ਜਾਇਦਾਦ 364.91 ਅਰਬ ਡਾਲਰ 'ਤੇ ਰਹੀ। ਸੋਨਾ ਭੰਡਾਰ 20.35 ਅਰਬ ਡਾਲਰ 'ਤੇ ਸਥਿਰ ਰਿਹਾ ਹੈ। ਸਮੀਖਿਆ ਅਧੀਨ ਹਫਤੇ 'ਚ ਅੰਤਰਰਾਸ਼ਟਰੀ ਕਰੰਸੀ ਫੰਡ ਕੋਲ ਰਾਖਵੀਂ ਨਿਧੀ 27 ਲੱਖ ਡਾਲਰ ਵੱਧ ਕੇ 2.32 ਅਰਬ ਡਾਲਰ 'ਤੇ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰ 18 ਲੱਖ ਡਾਲਰ ਵਧ ਕੇ 1.48 ਅਰਬ ਡਾਲਰ 'ਤੇ ਪਹੁੰਚ ਗਿਆ ਹੈ।


Related News