ਚੰਗੀ ਖ਼ਬਰ: ਦੇਸ਼ ’ਚ ਪਹਿਲੀ ਵਾਰ ਪੁਰਸ਼ਾਂ ਤੋਂ ਜ਼ਿਆਦਾ ਔਰਤਾਂ ਦੀ ਆਬਾਦੀ
Thursday, Nov 25, 2021 - 02:38 PM (IST)
ਨੈਸ਼ਨਲ ਡੈਸਕ— ਦੇਸ਼ ’ਚ ਔਰਤਾਂ ਨੂੰ ਲੈ ਕੇ ਚੰਗੀ ਖ਼ਬਰ ਆਈ ਹੈ। ਦੇਸ਼ ’ਚ ਪਹਿਲੀ ਵਾਰ ਪੁਰਸ਼ਾ ਦੀ ਤੁਲਨਾ ਵਿਚ ਔਰਤਾਂ ਦੀ ਆਬਾਦੀ ’ਚ ਇਜ਼ਾਫਾ ਹੋਇਆ ਹੈ। ਹੁਣ ਹਰ 1,000 ਪੁਰਸ਼ਾਂ ’ਤੇ 1020 ਔਰਤਾਂ ਹਨ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਦੀ ਆਬਾਦੀ ਇਕ ਹਜ਼ਾਰ ਤੋਂ ਉੱਪਰ ਹੈ। ਇਸ ਤੋਂ ਪਹਿਲਾਂ 2015-16 ’ਚ 1000 ਪੁਰਸ਼ਾਂ ’ਤੇ 991 ਔਰਤਾਂ ਦਾ ਸੀ। ਇਸ ਦੇ ਨਾਲ ਹੀ ਇਕ ਹੋਰ ਚੰਗੀ ਖ਼ਬਰ ਹੈ ਕਿ ਜਨਮ ਦੇ ਸਮੇਂ ਲਿੰਗ ਅਨੁਪਾਤ ’ਚ ਵੀ ਸੁਧਾਰ ਆਇਆ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਦੇ ਅੰਕੜੇ ਇਹ ਦੱਸਦੇ ਹਨ।
ਸ਼ਹਿਰਾਂ ਦੇ ਮੁਕਾਬਰੇ ਪਿੰਡ ਅੱਗੇ—
ਸਾਲ 2015-16 ਇਹ ਪ੍ਰਤੀ ਬੱਚਿਆਂ ’ਤੇ 919 ਬੱਚੀਆਂ ਦਾ ਸੀ। ਤਾਜ਼ਾ ਸਰਵੇ ’ਚ ਇਹ ਅੰਕੜਾ ਪ੍ਰਤੀ 1000 ਬੱਚਿਆਂ ’ਤੇ 929 ਬੱਚਿਆਂ ’ਤੇ ਪਹੁੰਚ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਲਿੰਗ ਅਨੁਪਾਤ ਸ਼ਹਿਰਾਂ ਦੀ ਬਜਾਏ ਪਿੰਡਾਂ ’ਚ ਵੀ ਬਿਹਤਰ ਹਨ। ਪਿੰਡਾਂ ’ਚ ਜਿੱਥੇ 1,000 ਪੁਰਸ਼ਾਂ ’ਤੇ 1037 ਔਰਤਾਂ ਹਨ। ਉੱਥੇ ਹੀ ਸ਼ਹਿਰਾਂ ’ਚ ਔਰਤਾਂ 985 ਹਨ। ਇਸ ਤੋਂ ਪਹਿਲਾਂ ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2019-20) ’ਚ ਪਿਡਾਂ ’ਚ ਪ੍ਰਤੀ 1000 ਪੁਰਸ਼ਾਂ ’ਤੇ 1,009 ਔਰਤਾਂ ਸਨ ਅਤੇ ਸ਼ਹਿਰਾਂ ’ਚ ਇਹ ਅੰਕੜਾ 956 ਸੀ।
ਹਾਲਾਂਕਿ ਆਬਾਦੀ ’ਚ ਔਰਤਾਂ ਦਾ ਅਨੁਪਾਤ ਭਾਵੇਂ ਹੀ ਵੱਧ ਗਿਆ ਹੋਵੇ ਪਰ ਉਨ੍ਹਾਂ ਦੀ ਸਥਿਤੀ ਜ਼ਿਆਦਾ ਬਿਹਤਰ ਨਹੀ ਹੈ। ਇੰਟਰਨੈੱਟ ਦੇ ਦੌਰ ਵਿਚ ਵੀ ਦੇਸ਼ ਦੀ ਸਿਰਫ਼ 33.3 ਫ਼ੀਸਦੀ ਔਰਤਾਂ ਤੱਕ ਹੀ ਇਸ ਦੀ ਪਹੁੰਚ ਹੈ। ਵੱਧਦੀ ਜਨਸੰਖਿਆ ਨੂੰ ਲੈ ਕੇ ਚੰਗੀ ਖ਼ਬਰ ਇਹ ਵੀ ਪਹਿਲੀ ਵਾਰ ਦੇਸ਼ ’ਚ ਪ੍ਰਜਨਨ ਦਰ 2 ’ਤੇ ਆ ਗਈ ਹੈ। 2015-16 ’ਚ ਇਹ 2.2 ਸੀ, ਜੋ ਕਿ ਘਟ ਕੇ 2 ਹੋ ਗਈ ਹੈੈ।