ਸੰਸਦ ''ਚ ਪਹਿਲੀ ਵਾਰ, ਸਰਕਾਰ ਨੇ ਨਹੀਂ ਦਿੱਤੇ 357 ਸਵਾਲਾਂ ਦੇ ਜਵਾਬ

Monday, Dec 25, 2023 - 11:11 AM (IST)

ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਰਕਾਰ ਨੇ 357 ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ। ਲੋਕ ਸਭਾ ਦੇ 163 ਅਤੇ ਰਾਜ ਸਭਾ ਦੇ 194 ਸਵਾਲਾਂ ਨੂੰ ਸੰਸਦ ਦੀ ਪ੍ਰਸ਼ਨ ਸੂਚੀ ਤੋਂ ਹਟਾਉਣ ਦਾ ਸੰਸਦੀ ਇਤਿਹਾਸ 'ਚ ਇਹ ਪਹਿਲਾ ਮਾਮਲਾ ਹੈ। ਦਰਅਸਲ, ਇਹ ਸਾਰੇ ਸਵਾਲ ਇਸ ਸੈਸ਼ਨ ਦੌਰਾਨ ਸਦਨ ਤੋਂ ਮੁਅੱਤਲ ਕੀਤੇ ਗਏ 146 ਸੰਸਦ ਮੈਂਬਰਾਂ ਵੱਲੋਂ ਪੁੱਛੇ ਗਏ ਸਨ। ਆਮ ਤੌਰ 'ਤੇ ਪ੍ਰਸ਼ਨ ਸੂਚੀ ਤੋਂ ਸਵਾਲ ਪ੍ਰਸ਼ਨਕਰਤਾ ਦੀ ਬੇਨਤੀ 'ਤੇ ਹੀ ਵਾਪਸ ਲਏ ਜਾਂਦੇ ਹਨ। ਪ੍ਰਸ਼ਨ ਕਾਲ 'ਚ ਸਵਾਲ ਪੁੱਛਣ ਲਈ 10 ਦਿਨ ਪਹਿਲੇ ਲਿਖਤੀ ਨੋਟਿਸ ਦੇਣਾ ਹੁੰਦਾ ਹੈ। ਲੋਕ ਸਭਾ ਦੀ ਹਰ ਬੈਠਕ ਵਿਚ ਚੁਣੇ ਗਏ ਪ੍ਰਸ਼ਨਾਂ ਨੂੰ 20 ਤਾਰਾਂਕਿਤ ਅਤੇ 230 ਅਤਾਰਾਂਕਿਤ ਸਵਾਲਾਂ ਦੇ ਰੂਪ 'ਚ ਸ਼ਾਮਲ ਕੀਤਾ ਜਾਂਦਾ ਹੈ। ਰਾਜ ਸਭਾ 'ਚ ਹਰ ਬੈਠਕ 'ਚ 15 ਤਾਰਾਂਕਿਤ, 160 ਅਤਾਰਾਂਕਿਤ ਪ੍ਰਸ਼ਨ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦਾ ਲਿਖਤੀ ਜਵਾਬ ਦਿੱਤਾ ਜਾਂਦਾ ਹੈ। ਤਾਰਾਂਕਿਤ ਸਵਾਲਾਂ ਦੇ ਜਵਾਬ ਮੌਖਿਕ ਰੂਪ ਨਾਲ ਵੀ ਦਿੱਤੇ ਜਾਂਦੇ ਹਨ, ਪ੍ਰਸ਼ਨਕਰਤਾ ਅਨੁਪੂਰਕ ਪ੍ਰਸ਼ਨ ਪੁੱਛ ਸਕਦਾ ਹੈ।

ਕਮੇਟੀ ਕੋਲ ਬਿੱਲ ਭੇਜਣਾ ਵੀ ਘਟ ਕੇ ਰਹਿ ਗਿਆ 16 ਫੀਸਦੀ

ਸਰਦ ਰੁੱਤ ਸੈਸ਼ਨ ਦੌਰਾਨ ਪੇਸ਼ ਕੀਤੇ ਗਏ ਸਾਰੇ ਬਿੱਲ ਪਾਸ ਕਰ ਦਿੱਤੇ ਗਏ। ਇਸ ਤੋਂ ਇਲਾਵਾ ਪਿਛਲੇ ਸੈਸ਼ਨ ਦੇ 7 ਬਿੱਲ ਵੀ ਪਾਸ ਕੀਤੇ ਗਏ। ਇਕ ਵੀ ਬਿੱਲ ਸੰਸਦੀ ਕਮੇਟੀ ਕੋਲ ਵਿਚਾਰ ਲਈ ਨਹੀਂ ਭੇਜਿਆ ਗਿਆ। 15ਵੀਂ ਲੋਕ ਸਭਾ ਦੌਰਾਨ 71 ਫੀਸਦੀ ਬਿੱਲ ਕਮੇਟੀਆਂ ਨੂੰ ਭੇਜੇ ਗਏ, ਜਦੋਂ ਕਿ 17ਵੀਂ ਲੋਕ ਸਭਾ ਦੌਰਾਨ ਇਹ ਘਟ ਕੇ 16 ਫੀਸਦੀ ਰਹਿ ਗਏ।

ਇਹ ਵੀ ਪੜ੍ਹੋ : Year Ender 2023 : ਜਾਣੋ ਸੁਪਰੀਮ ਕੋਰਟ ਦੇ ਉਹ ਵੱਡੇ ਫ਼ੈਸਲੇ, ਜਿਨ੍ਹਾਂ 'ਤੇ ਰਹੀਆਂ ਪੂਰੇ ਦੇਸ਼ ਦੀਆਂ ਨਜ਼ਰਾਂ

ਸੰਸਦ ਮੈਂਬਰਾਂ ਦੇ ਸਵਾਲਾਂ ਨੂੰ ਹਟਾਉਣਾ ਸਪੀਕਰ ਦਾ ਵਿਸ਼ੇਸ਼ ਅਧਿਕਾਰ

ਸੰਸਦੀ ਪ੍ਰਣਾਲੀ ਦੇ ਮਾਹਿਰ ਅਤੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀ.ਡੀ.ਟੀ. ਅਚਾਰੀ ਦਾ ਕਹਿਣਾ ਹੈ ਕਿ ਸਵਾਲਾਂ ਨੂੰ ਹਟਾਉਣ ਦਾ ਕੋਈ ਨਿਯਮ ਨਹੀਂ ਹੈ, ਇਹ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੀ ਮਰਜ਼ੀ ਨਾਲ ਤੈਅ ਹੁੰਦਾ ਹੈ। ਜੇਕਰ ਕੋਈ ਮੈਂਬਰ ਸੰਸਦ 'ਚ ਗੈਰਹਾਜ਼ਰ ਰਹਿੰਦਾ ਹੈ ਤਾਂ ਉਹ ਸਵਾਲ ਨਹੀਂ ਹਟਾਏ ਜਾਂਦੇ। ਮੁਅੱਤਲੀ ਦੀ ਸਥਿਤੀ ਵਿਚ ਸਪੀਕਰ ਦੇ ਨਿਰਦੇਸ਼ਾਂ 'ਤੇ ਕੀਤਾ ਜਾਂਦਾ ਹੈ ਕਿਉਂਕਿ ਮੈਂਬਰ ਕਾਰਵਾਈ ਤੋਂ ਹੀ ਬਾਹਰ ਰਹਿੰਦੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News