UP ''ਚ 15 ਅਪ੍ਰੈਲ ਤੋਂ ਆਨਲਾਈਨ ਰਜਿਸਟਰੀ ਤੇ ਫੂਡ ਡਿਲਵਰੀ ਹੋਵੇਗੀ ਸ਼ੁਰੂ

04/12/2020 9:57:20 PM

ਲਖਨਾਊ — ਕੋਰੋਨਾ ਮਹਾਮਾਰੀ ਵਿਰੁੱਧ ਜੰਗ ਜਾਰੀ ਹੈ। ਇਸ ਨੂੰ ਹਰਾਉਣ ਲਈ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਵੱਡੇ ਕਦਮ ਚੁੱਕ ਰਹੀਆਂ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਨੇ ਕੁਝ ਅਜਿਹੇ ਵੱਡੇ ਫੈਸਲੇ ਚੁੱਕੇ ਹਨ। 15 ਅਪ੍ਰੈਲ ਤੋਂ ਜ਼ਿਲ੍ਹਿਆਂ 'ਚ ਆਨਲਾਈਨ ਰਜਿਸਟਰੀ ਸ਼ੁਰੂ ਹੋ ਜਾਵੇਗੀ ਨਾਲ ਹੀ ਰੈਸਟੋਰੈਂਟ ਵੀ ਆਨਲਾਈਨ ਡਿਲਵਰੀ ਕਰ ਸਕਣਗੇ।  ਯੋਗੀ ਨੇ ਕਿਹਾ ਕਿ ਫਿਲਹਾਲ ਸਕੂਲ-ਕਾਲਜ ਬੰਦ ਰਹਿਣਗੇ। ਕਿਸਾਨਾਂ ਦੇ ਘਰ ਤੋਂ ਫਸਲ ਖਰੀਦਣ ਦੀ ਕੋਸ਼ਿਸ਼ ਕਰਾਂਗੇ ਤਾਂਕਿ ਕੋਰੋਨਾ ਨਾਲ ਮੁਕਾਬਲਾ ਕੀਤਾ ਜਾ ਸਕੀਏ। ਉਨ੍ਹਾਂ ਨੇ ਲਾਕਡਾਊਨ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਵੀ ਗੱਲ ਕਹੀ। ਸੀ. ਐੱਮ. ਯੋਗੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦਾ ਕੰਮ ਸੋਸ਼ਲ ਡਿਸਟੈਂਸਿੰਗ ਦੇ ਨਾਲ ਕਿਵੇਂ ਹੋ ਸਕਦੇ ਹਨ, ਇਹ ਉੱਪ ਮੁੱਖ ਮੰਤਰੀ ਕੇਸ਼ਵ ਮੌਰਿਆ ਦੀ ਪ੍ਰਧਾਨਗੀ 'ਚ ਤੈਅ ਹੋਵੇਗਾ, ਨਾਲ ਹੀ ਆਨਲਾਈਨ ਪੜਾਈ ਦੀ ਯੋਜਨਾ ਉਪ ਮੁੱਖ ਮੰਤਰੀ ਡਾਕਟਰ ਦਿਨੇਸ਼ ਸ਼ਰਮਾ ਦੀ ਪ੍ਰਧਾਨਗੀ 'ਚ ਤੈਅ ਹੋਵੇਗਾ। 
ਲਖਾਨਊ 'ਚ ਘਰ-ਘਰ 'ਚ ਮਛਲੀ ਵੀ ਆਨਲਾਈਨ ਸਪਲਾਈ ਕੀਤੀ ਜਾਵੇਗੀ। ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ 4 ਪੁਆਇੰਟ 'ਤੇ ਫਿਸ਼ ਮੋਬਾਈਲ ਆਨਲਾਈਨ ਪਾਰਲਰ ਨੂੰ ਖੋਲ੍ਹਣ ਦੀ ਇਜ਼ਾਜਤ ਦਿੱਤੀ ਹੈ।


Gurdeep Singh

Content Editor

Related News