ਸਹੇਲੀ ਕਾਰਨ ਕਰ ''ਤਾ ਕਾਰਾ, 19 ਸਾਲਾ ਨੌਜਵਾਨ ਨੇ ਮਾਰ ਮੁਕਾਇਆ ਫੂਡ ਡਿਲਵਰੀ ਵਾਲਾ

Friday, Oct 11, 2024 - 06:22 PM (IST)

ਸਹੇਲੀ ਕਾਰਨ ਕਰ ''ਤਾ ਕਾਰਾ, 19 ਸਾਲਾ ਨੌਜਵਾਨ ਨੇ ਮਾਰ ਮੁਕਾਇਆ ਫੂਡ ਡਿਲਵਰੀ ਵਾਲਾ

ਨੈਸ਼ਨਲ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਨੌਜਵਾਨ ਨੇ ਫੂਡ ਡਿਲੀਵਰੀ ਬੁਆਏ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਡਿਲੀਵਰੀ ਏਜੰਟ ਦਾ ਆਪਣੀ ਪ੍ਰੇਮਿਕਾ ਨਾਲ ਲੜਾਈ ਹੋ ਗਈ, ਜਿਸ ਤੋਂ ਬਾਅਦ ਉਸ ਨੇ ਗੁੱਸੇ 'ਚ ਆ ਕੇ ਉਸ ਦੀ ਜਾਨ ਲੈ ਲਈ।

ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪੁਲਸ ਨੇ ਦੱਸਿਆ ਕਿ ਦਿੱਲੀ ਦੇ ਰੋਹਿਣੀ 'ਚ ਇੱਕ ਨੌਜਵਾਨ ਨੇ ਆਪਣੀ ਮਹਿਲਾ ਦੋਸਤ ਨਾਲ ਲੜਾਈ ਤੋਂ ਬਾਅਦ ਇੱਕ ਡਿਲੀਵਰੀ ਬੁਆਏ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਿਜੇ ਵਿਹਾਰ ਇਲਾਕੇ 'ਚ ਵਾਪਰੀ ਜਦੋਂ ਨਿਖਿਲ ਤੋਮਰ (19) ਨੇ ਡਿਲੀਵਰੀ ਬੁਆਏ ਦੀਪਕ 'ਤੇ ਚਾਕੂ ਨਾਲ ਕਈ ਵਾਰ ਕੀਤੇ।

ਲੜਕੀ ਨੂੰ ਲੈ ਕੇ ਹੋਈ ਲੜਾਈ
ਪੁਲਸ ਮੁਤਾਬਕ ਪਿਛਲੇ ਹਫਤੇ ਇਕ ਲੜਕੀ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਹੋਈ ਸੀ ਜੋ ਕਾਫੀ ਵਧ ਗਈ ਸੀ। ਪੁਲਸ ਦੇ ਡਿਪਟੀ ਕਮਿਸ਼ਨਰ (ਰੋਹਿਣੀ) ਅਮਿਤ ਗੋਇਲ ਨੇ ਕਿਹਾ ਕਿ ਮ੍ਰਿਤਕ ਤੇ ਮੁਲਜ਼ਮ ਦੋਵਾਂ ਦੀ ਕ੍ਰਾਈਮ ਹਿਸਟਰੀ ਸਾਹਮਣੇ ਆਈ ਹੈ।

ਇਸ ਕਤਲ ਦੀ ਘਟਨਾ ਬਾਰੇ ਪੁਲਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ 5:20 ਵਜੇ ਨਿਰੰਕਾਰੀ ਭਵਨ ਨੇੜੇ ਛੁਰੇਬਾਜ਼ੀ ਦੀ ਘਟਨਾ ਬਾਰੇ ਪੀਸੀਆਰ ਕਾਲ ਆਈ. ਡਿਪਟੀ ਕਮਿਸ਼ਨਰ (ਰੋਹਿਣੀ) ਅਮਿਤ ਗੋਇਲ ਨੇ ਦੱਸਿਆ ਕਿ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

200 ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਫੜਿਆ ਗਿਆ ਕਾਤਲ
ਉਨ੍ਹਾਂ ਕਿਹਾ ਕਿ ਕਤਲ ਤੋਂ ਬਾਅਦ 200 ਤੋਂ ਵੱਧ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ ਗਈ ਤੇ ਦੋਸ਼ੀ ਤੋਮਰ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੋਇਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਆਪਣੇ ਸਾਥੀਆਂ ਬਾਰੇ ਜਾਣਕਾਰੀ ਦਿੱਤੀ, ਜੋ ਫਿਲਹਾਲ ਫਰਾਰ ਹਨ।

ਪੁਲਸ ਨੇ ਦੱਸਿਆ ਕਿ ਤੋਮਰ ਨੇ ਇਹ ਵੀ ਖੁਲਾਸਾ ਕੀਤਾ ਕਿ ਦੀਪਕ ਨਾਲ ਉਸਦੀ ਦੁਸ਼ਮਣੀ ਉਸਦੀ ਪ੍ਰੇਮਿਕਾ ਕਾਰਨ ਵੱਧ ਗਈ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Baljit Singh

Content Editor

Related News