ਸਬਰੀਮਾਲਾ ''ਚ ਅਸਹਿਮਤੀ ਦੇ ਆਦੇਸ਼ ''ਤੇ ਧਿਆਨ ਦੇਵੇ ਸਰਕਾਰ : ਜਸਟਿਸ ਨਰੀਮਨ

11/15/2019 11:04:34 PM

ਨਵੀਂ ਦਿੱਲੀ — ਸੁਪਰੀਮ ਕੋਰਟ ਦੇ ਜਸਟਿਸ ਆਰ.ਐੱਫ. ਨਰੀਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਸਬਰੀਮਾਲਾ ਮਾਮਲੇ ’ਚ ਅਸਹਿਮਤੀ ਦਾ ਬਹੁਤ ਹੀ ਮਹੱਤਵਪੂਰਨ ਹੁਕਮ ਪੜ੍ਹਨਾ ਚਾਹੀਦਾ ਹੈ। ਜਸਟਿਸ ਨਰੀਮਨ ਨੇ ਆਪਣੇ ਅਤੇ ਜਸਟਿਸ ਧਨੰਜੇ ਵਈ ਚੰਦਰਚੂੜ ਵਲੋਂ ਅਸਹਿਮਤੀ ਦਾ ਹੁਕਮ ਲਿਖਿਆ ਸੀ। ਜਸਟਿਸ ਨਰੀਮਨ ਨੇ ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, ‘‘ਕਿਰਪਾ ਕਰ ਕੇ ਆਪਣੀ ਸਰਕਾਰ ਨੂੰ ਸਬਰੀਮਾਲਾ ਮਾਮਲੇ ’ਚ ਕੱਲ ਸੁਣਾਏ ਗਏ ਅਸਹਿਮਤੀ ਦੇ ਫੈਸਲੇ ਨੂੰ ਪੜ੍ਹਨ ਲਈ ਕਹੋ। ਜੋ ਬਹੁਤ ਹੀ ਮਹੱਤਵਪੂਰਨ ਹੈ, ਆਪਣੇ ਅਧਿਕਾਰੀ ਨੂੰ ਸੂਚਿਤ ਕਰੋ ਅਤੇ ਸਰਕਾਰ ਨੂੰ ਇਸ ਨੂੰ ਪੜ੍ਹਨ ਲਈ ਕਹੋ।’’ ਜਸਟਿਸ ਨਰੀਮਨ ਅਤੇ ਚੰਦਰਚੂੜ ਸਬਰੀਮਾਲਾ ਮਾਮਲੇ ਦੀ ਸੁਣਵਾਈ ਕਰਨ ਵਾਲੇ ਸੰਵਿਧਾਨਕ ਬੈਂਚ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਸਬਰੀਮਾਲਾ ਮੰਦਰ ’ਚ ਹਰੇਕ ਉਮਰ ਵਰਗ ਦੀਆਂ ਔਰਤਾਂ ਨੂੰ ਦਾਖਲੇ ਦੀ ਇਜਾਜ਼ਤ ਦੇਣ ਸਬੰਧੀ ਸਤੰਬਰ 2018 ਦੇ ਸਰਵਉੱਚ ਅਦਾਲਤ ਦੇ ਫੈਸਲੇ ’ਤੇ ਮੁੜ ਵਿਚਾਰ ਦੀਆਂ ਪਟੀਸ਼ਨਾਂ ਨੂੰ ਰੱਦ ਕਰਦੇ ਹੋਏ ਵੀਰਵਾਰ ਨੂੰ ਬਹੁਮਤ ਦੇ ਫੈਸਲੇ ਨਾਲ ਅਸਹਿਮਤੀ ਜ਼ਾਹਰ ਕੀਤੀ ਸੀ।


Inder Prajapati

Content Editor

Related News