ਨੋਇਡਾ ''ਚ ਹੜ੍ਹ ਦਾ ਅਲਰਟ, ਹਿੰਡਨ ਨਦੀ ਦੇ ਕੰਢਿਓਂ 200 ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਪਹੁੰਚਿਆ ਗਿਆ

Sunday, Jul 23, 2023 - 05:11 PM (IST)

ਨੋਇਡਾ ''ਚ ਹੜ੍ਹ ਦਾ ਅਲਰਟ, ਹਿੰਡਨ ਨਦੀ ਦੇ ਕੰਢਿਓਂ 200 ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਪਹੁੰਚਿਆ ਗਿਆ

ਨੋਇਡਾ- ਗੌਤਮਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਡਨ ਨਦੀ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਹੇਠਲੇ ਇਲਾਕਿਆਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਦੀ ਦੇ ਪਾਣੀ ਦਾ ਪੱਧਰ ਵੱਧਣ ਦੀ ਚਿਤਾਵਨੀ ਜਾਰੀ ਹੋਣ ਮਗਰੋਂ 5 ਪਿੰਡਾਂ ਦੇ ਕਰੀਬ 200 ਲੋਕਾਂ ਨੂੰ ਸ਼ਨੀਵਾਰ ਨੂੰ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ, ਜਿੱਥੋਂ ਪ੍ਰਸ਼ਾਸਨ ਵਲੋਂ ਖਾਣ-ਪੀਣ ਅਤੇ ਸਿਹਤ ਦੇਖਭਾਲ ਦੀ ਵਿਵਸਥਾ ਕੀਤੀ ਗਈ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਵਿੱਤ ਅਤੇ ਮਾਲ ਅਤੁਲ ਕੁਮਾਰ ਨੇ ਦੱਸਿਆ ਕਿ ਹਿੰਡਨ 'ਚ ਕਾਲੀ ਨਦੀ 'ਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਗਾਜ਼ੀਆਬਾਦ ਬੈਰਾਜ ਵਿਖੇ ਹਿੰਡਨ ਨਦੀ ਦੇ ਖਤਰੇ ਦਾ ਨਿਸ਼ਾਨ 205.80 ਮੀਟਰ ਹੈ ਅਤੇ ਇਸ ਸਮੇਂ ਨਦੀ ਦੇ ਪਾਣੀ ਦਾ ਪੱਧਰ 200.65 ਮੀਟਰ ਹੈ। ਗੌਤਮ ਬੁੱਧ ਨਗਰ ਜ਼ਿਲ੍ਹਾ ਹਿੰਡਨ ਅਤੇ ਯਮੁਨਾ ਨਦੀਆਂ ਦੇ ਵਿਚਕਾਰ ਸਥਿਤ ਹੈ। ਜ਼ਿਲ੍ਹੇ 'ਚ ਹਾਲ ਹੀ 'ਚ ਯਮੁਨਾ ਨਦੀ ਦੇ ਕਿਨਾਰੇ ਹੜ੍ਹ ਦੀ ਸਥਿਤੀ ਪੈਦਾ ਹੋਈ ਸੀ, ਜਿਸ ਨਾਲ ਲਗਭਗ 550 ਹੈਕਟੇਅਰ ਜ਼ਮੀਨ ਪਾਣੀ 'ਚ ਡੁੱਬ ਗਈ ਅਤੇ ਹਜ਼ਾਰਾਂ ਲੋਕ ਅਤੇ ਪਸ਼ੂ ਪ੍ਰਭਾਵਿਤ ਹੋਏ ਸਨ।
 


author

Tanu

Content Editor

Related News