ਫਲਿਪਕਾਰਟ ਜਲਦੀ ਹੀ ਆਪਣੇ ਗਾਹਕਾਂ-ਸੇਲਰਾਂ ਨੂੰ ਦੇਵੇਗੀ ਮਿੰਟਾਂ ''ਚ ਲੋਨ, ਵੇਚੇਗੀ ਬੀਮਾ ਉਤਪਾਦ

Wednesday, Jul 04, 2018 - 01:32 PM (IST)

ਫਲਿਪਕਾਰਟ ਜਲਦੀ ਹੀ ਆਪਣੇ ਗਾਹਕਾਂ-ਸੇਲਰਾਂ ਨੂੰ ਦੇਵੇਗੀ ਮਿੰਟਾਂ ''ਚ ਲੋਨ, ਵੇਚੇਗੀ ਬੀਮਾ ਉਤਪਾਦ

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਫਾਈਨੈਂਸ਼ੀਅਲ ਸਰਵਿਸਿਜ਼ ਸੈਕਟਰ ਵਿਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਆਪਣੇ ਪਲੇਟਫਾਰਮ 'ਤੇ ਖਪਤਕਾਰਾਂ ਅਤੇ ਸੇਲਰਾਂ ਨੂੰ ਕ੍ਰੈਡਿਟ ਅਤੇ ਬੀਮਾ ਉਤਪਾਦਾਂ ਦੀ ਆਫਰ ਦੇਵੇਗੀ। ਫਲਿਪਕਾਰਟ ਨੇ ਇਸ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ.ਬੀ.ਐੱਫ.ਸੀ.) ਲਾਇਸੈਂਸ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਹਾਇਤਾ ਨਾਲ, ਕੰਪਨੀ ਆਪਣੇ 10 ਲੱਖ ਗਾਹਕਾਂ ਅਤੇ 1 ਲੱਖ ਤੋਂ ਵੱਧ ਵਿਕਰੇਤਾਵਾਂ ਨੂੰ ਕਰੈਡਿਟ ਅਤੇ ਬੀਮਾ ਉਤਪਾਦ ਦੇਣ ਦੇ ਯੋਗ ਹੋ ਜਾਵੇਗੀ। ਅਜਿਹੇ ਸਥਿਤੀ ਵਿਚ, ਫਲਿਪਕਾਰਟ ਸਿੱਧੇ ਤੌਰ 'ਤੇ ਪੈਟੀਐਮ ਅਤੇ ਬਜਾਜ ਫਾਇਨਾਂਸ  ਵਰਗੀਆਂ ਕੰਪਨੀਆਂ ਨੂੰ ਟੱਕਰ ਦੇਵੇਗੀ।
ਕੰਪਨੀ ਦਾ ਕਹਿਣਾ ਹੈ 
ਗਾਹਕਾਂ ਨੂੰ ਈ-ਕਾਮਰਸ ਸੇਵਾਵਾਂ ਦੇਣ ਦੇ ਨਾਲ-ਨਾਲ ਇੰਸ਼ੋਰੈਂਸ ਦੀ ਸੁਵਿਧਾ ਦੇਣ ਲਈ ਕੰਪਨੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਵੀ ਕਰ ਰਹੀ ਹੈ, ਤਾਂ ਜੋ ਮਾਈਕਰੋ-ਇੰਸ਼ੋਰੈਂਸ ਉਤਪਾਦਾਂ ਦਾ ਆਫਰ ਦਿੱਤਾ ਜਾ ਸਕੇ। ਫਲਿਪਕਾਰਟ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਫਲਿਪਕਾਰਟ 'ਚ ਸਾਡਾ ਟੀਚਾ ਆਪਣੇ ਗਾਹਕਾਂ(ਖਪਤਕਾਰ ਅਤੇ ਸੇਲਰ ਦੋਵਾਂ) ਦੇ ਲਈ ਵੱਖ-ਵੱਖ ਤਰ੍ਹਾਂ ਦੇ ਵਿੱਤੀ ਹੱਲ ਪ੍ਰਦਾਨ ਕਰਨਾ ਹੈ। ਤਕਨਾਲੋਜੀ ਅਤੇ ਡਾਟਾ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ। ਖਪਤਕਾਰਾਂ ਦੀ ਸੋਚ ਨਾਲ ਸਾਨੂੰ ਕਰੈਡਿਟ ਰਿਸਕ ਪ੍ਰੋਫਾਈਲ ਬਣਾਉਣ 'ਚ ਸਹਾਇਤਾ ਮਿਲੇਗੀ।
ਕਿਸ ਤਰ੍ਹਾਂ ਦੇ ਬੀਮਾ ਉਤਪਾਦ ਦੇਵੇਗੀ ਸਰਕਾਰ
ਬੀਮਾ ਲਈ ਕੰਪਨੀ ਚੁਣੀ ਗਈ ਬੀਮਾ ਕੰਪਨੀਆਂ ਨਾਲ ਆਪਣੇ ਪਲੇਟਫਾਰਮ ਤੇ ਕੁਝ ਖਾਸ ਤਰ੍ਹਾਂ ਦੀ ਖਰੀਦਦਾਰੀ 'ਤੇ ਇਸ ਸਹੂਲਤ ਦੀ ਪੇਸ਼ਕਸ਼ ਕਰੇਗੀ। ਉਦਾਹਰਣ ਵਜੋਂ, ਗਾਹਕ ਆਪਣੇ ਸਮਾਰਟ ਫੋਨ ਲਈ ਇੱਕ ਬੀਮਾ ਯੋਜਨਾ ਨੂੰ ਖਰੀਦ ਸਕਦੇ ਹਨ। ਕੰਪਨੀ ਨੇ ਕਿਹਾ ਕਿ ਫਲੀਪਾਰਟ ਦੀ ਯੋਜਨਾ ਆਮ ਅਤੇ ਜੀਵਨ ਬੀਮਾ ਖੇਤਰ ਵਿਚ ਉਤਰਣ ਦੀ ਹੈ।
ਕੰਪਨੀ ਪਾਲਿਸੀ ਮਾਰਕੀਟ, ਬੈਂਕ ਮਾਰਕੀਟ ਜਾਂ ਫਿਰ ਕਵਰਫੌਕਸ ਦੀ ਤਰ੍ਹਾਂ ਐਗਰੀਗੇਟਰ ਬਣਨ ਦੀ ਬਜਾਏ ਖੁਦ ਨੂੰ ਕੁਝ ਚੁਣੀ ਹੋਈ ਪਾਲਿਸੀਆਂ ਲਈ ਹੀ ਸੀਮਤ ਰੱਖੇਗੀ। ਫਲਿਪਕਾਰਟ ਅਗਲੇ 3 ਮਹੀਨਿਆਂ ਵਿਚ ਆਪਣੇ ਕੁਝ ਉਤਪਾਦ ਵਿੱਤੀ ਸੇਵਾ ਖੇਤਰ ਵਿਚ ਲਾਂਚ ਕਰੇਗੀ। ਉਸ ਦੀ ਨਜ਼ਰ ਉਪਭੋਗਤਾ, ਸੇਲਰਸ ਅਤੇ ਬੀਮਾ ਸਾਰੇ ਤਿੰਨ ਵਰਗਾਂ 'ਤੇ ਹੈ।
ਮਿੰਟਾਂ ਚ ਮਿਲੇਗਾ ਲੋਨ
ਮੌਜੂਦਾ ਸਮੇਂ 'ਚ ਫਲਿੱਪਕਾਰਟ 'ਤੇ ਖਰੀਦਦਾਰੀ ਕਰਨ ਵਾਲੇ 60 ਫੀਸਦੀ ਤੋਂ ਜ਼ਿਆਦਾ ਗਾਹਕਾਂ ਕੋਲ ਰਸਮੀ ਕ੍ਰੈਡਿਟ ਤੱਕ ਦੀ ਪਹੁੰਚ ਨਹੀਂ ਹੈ। ਇਸ ਦੇ ਕਾਰਨ ਕੰਪਨੀ ਦੇ ਪਲੇਟਫਾਰਮ 'ਤੇ ਵੱਡੀ ਖਰੀਦ ਨਹੀਂ ਹੁੰਦੀ। ਕੰਪਨੀ ਦੇ ਨਵੇਂ ਉਤਪਾਦਾਂ ਲਈ ਸੈਲਰਸ ਨੂੰ ਮਿਲਣ ਵਾਲੇ ਲੋਨ ਦੇ ਸਮੇਂ ਵਿਚ ਕਮੀ ਆਵੇਗੀ ਅਤੇ ਕੁਝ ਹੀ ਮਿੰਟਾਂ ਵਿਚ ਲੋਨ ਮਿਲ ਜਾਵੇਗਾ।

 


Related News