ਕਰਨਾਟਕ: ਟਿਕਟ ਵੰਡਦੇ ਹੀ ਕਾਂਗਰਸ ''ਚ ਸ਼ੁਰੂ ਹੋਇਆ ਹੰਗਾਮਾ

04/16/2018 1:44:35 PM

ਬੈਂਗਲੁਰੂ— ਕਾਂਗਰਸ ਨੇ ਜਿਵੇਂ ਹੀ ਕਰਨਾਟਕ ਵਿਧਾਨ ਸਭਾ ਚੋਣਾਂ ਲਈ 218 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ, ਪਾਰਟੀ 'ਚ ਹੰਗਾਮਾ ਸ਼ੁਰੂ ਹੋ ਗਿਆ। ਕਰਨਾਟਕ 'ਚ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਕਾਂਗਰਸ 'ਚ ਟਿਕਟ  ਵੰਡ ਤੋਂ ਨਾਰਾਜ਼ ਨੇਤਾਵਾਂ ਦੇ ਬਗਾਵਤੀ ਸੁਰ ਸਾਹਮਣੇ ਆਉਣ ਲੱਗੇ ਹਨ। ਕਈ ਨਾਰਾਜ਼ ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਦੀ ਚਿਤਾਵਨੀ ਦਿੱਤੀ ਹੈ ਤਾਂ ਪ੍ਰਦੇਸ਼ ਭਰ 'ਚ ਕਈ ਥਾਂਵਾਂ 'ਤੇ ਅਸੰਤੁਸ਼ਟਾਂ ਅਤੇ ਉਨ੍ਹਾਂ ਦੇ ਵਰਕਰਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਸਾਰੀਆਂ ਬੰਦੂਕਾਂ ਮੁੱਖ ਮੰਤਰੀ ਸਿੱਧਰਮਈਆ ਵੱਲ ਉੱਠੀਆਂ ਹਨ, ਜਿਨ੍ਹਾਂ 'ਤੇ ਨੇਤਾਵਾਂ ਨੇ ਮਨਮਾਨੀ ਕਰਨ ਦੇ ਦੋਸ਼ ਲਗਾਏ ਹਨ। ਕਾਂਗਰਸ ਦੀ ਲਿਸਟ 'ਚ ਕਰਨਾਟਕ ਦੀ ਹੰਗਲ, ਮਾਇਆਕੋਂਡਾ, ਜਗਲੁਰ, ਤਿਪਤੁਰ, ਕੁਨਿਗਲ, ਕੋਲਾਰ, ਕੋਲੇਗਲ, ਬੇਲੂਰ, ਬਦਾਮੀ, ਕਿਤੂਰ, ਨੇਲਮੰਗਲਾ ਅਤੇ ਹੋਰ ਕਈ ਵਿਧਾਨ ਸਭਾਵਾਂ 'ਚ ਅਸੰਤੋਸ਼ਾਂ ਦੇ ਸੁਰ ਸਾਹਮਣੇ ਆਏ ਹਨ। ਹੰਗਲ ਵਿਧਾਨ ਸਭਾ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਐਕਸਾਈਜ਼ ਮਿਨੀਸਟਰ ਮਨੋਹਰ ਤਹਿਸੀਲਦਾਰ ਦੇ ਸਮਰਥਕਾਂ ਨੇ ਉਨ੍ਹਾਂ ਦਾ ਟਿਕਟ ਕੱਟਣ 'ਤੇ ਪ੍ਰਦਰਸ਼ਨ ਕੀਤਾ ਹੈ। ਜਗਲੁਰ ਤੋਂ ਮੌਜੂਦਾ ਵਿਧਾਇਕ ਐੱਚ.ਪੀ. ਰਾਜੇਸ਼ ਦਾ ਵੀ ਟਿਕਟ ਕੱਟਿਆ ਹੈ ਅਤੇ ਉਹ ਸਿੱਧਰਮਈਆ ਨੂੰ ਮਿਲਣ ਬੈਂਗਲੁਰੂ ਗਏ ਹੋਏ ਹਨ। ਕਿਤੂਰ ਤੋਂ ਪਾਰਟੀ ਨੇ ਟਿਕਟ ਦਾ ਐਲਾਨ ਨਹੀਂ ਕੀਤਾ ਹੈ। ਇੱਥੋਂ ਡੀ.ਬੀ. ਇਨਾਮਦਾਰ ਲਗਾਤਾਰ 5 ਵਾਰ ਤੋਂ ਵਿਧਾਇਕ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਦੇ ਰਿਸ਼ਤੇਦਾਰ ਬਾਬਾ ਸਾਹਿਬ ਪਾਟਿਲ ਨੂੰ ਟਿਕਟ ਦੇ ਸਕਦੀ ਹੈ। ਅਜਿਹੇ 'ਚ ਇਨਾਮਦਾਰ ਦੇ ਸਮਰਥਕਾਂ 'ਚ ਵੀ ਰੋਸ ਹੈ। ਰੂਰਲ ਬੈਂਗਲੁਰੂ ਦੀ ਨੇਲਮੰਗਲਾ ਵਿਧਾਨ ਸਭਾ ਤੋਂ ਕਾਂਗਰਸ ਨੇਤਾ ਅੰਜਨਾ ਮੁਰਥੀ ਦੇ ਸਮਰਥਕਾਂ ਨੇ ਸੜਕ 'ਤੇ ਜਮਾ ਲੱਗਾ, ਟਾਇਰ ਸਾੜ ਕੇ ਪ੍ਰਦਰਸ਼ਨ ਕੀਤਾ ਹੈ। ਇੱਥੋਂ ਕਾਂਗਰਸ ਨੇ ਆਰ. ਨਾਰਾਇਣਸਵਾਮੀ ਨੂੰ ਟਿਕਟ ਦਿੱਤਾ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੀਨੀਅਰ ਕਾਂਗਰਸ ਨੇਤਾ ਪੀ. ਰਮੇਸ਼ ਨੇ ਸੀ.ਵੀ. ਰਮਨ ਨਗਰ ਤੋਂ ਜੇ.ਡੀ.ਐੱਸ. ਦੇ ਟਿਕਟ 'ਤੇ ਚੋਣਾਂ ਲੜਨ ਦਾ ਐਲਾਨ ਕਰ ਚੁਕੇ ਹਨ। 2013 'ਚ ਇਸ ਸੀਟ 'ਤੇ ਕਾਂਗਰਸ ਦੇ ਟਿਕਟ 'ਤੇ ਚੋਣਾਂ ਲੜਨ ਤੋਂ ਬਾਅਦ ਵੀ ਪੀ. ਰਮੇਸ਼ ਨੂੰ ਹਾਰ ਮਿਲੀ ਸੀ। ਰਮੇਸ਼ ਨੇ ਕਰਨਾਟਕ ਮੁੱਖ ਮੰਤਰੀ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਇਹ ਇੰਦਰਾ ਦੀ ਕਾਂਗਰਸ ਨਹੀਂ ਹੈ, ਸਗੋਂ ਸਿੱਧਰਮਈਆ ਦੀ ਤੁਗਲਕ ਕਾਂਗਰਸ ਹੈ। ਅਇਜਹਾ ਕਿਹਾ ਜਾ ਰਿਹਾ ਹੈ ਕਿ ਸਿੱਧਰਮਈਆ ਨੇ ਉਨ੍ਹਾਂ ਤੋਂ ਜਗ੍ਹਾ ਮੇਅਰ ਆਰ. ਸੰਪਤ ਰਾਜ ਦੀ ਦਾਅਵੇਦਾਰੀ ਲਈ ਆਪਣਾ ਦਾਅਵਾ ਛੱਡਣ ਨੂੰ ਕਿਹਾ ਸੀ। ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਨੇਤਾਵਾਂ ਦਰਮਿਆਨ ਉੱਭਰੇ ਇਹ ਮਤਭੇਦ ਦਰਅਸਲ ਮਲਿਕਾਰਜੁਨ ਖੜਗੇ ਅਤੇ ਡੀ.ਕੇ. ਸ਼ਿਵ ਕੁਮਾਰ ਵਰਗੇ ਨੇਤਾਵਾਂ ਦਰਮਿਆਨ ਰੰਜਿਸ਼ ਦੀ ਹੀ ਸਮੀਕਰਨ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਨੇਤਾਵਾਂ ਦਰਮਿਆਨ ਦੀ ਗੁਟਬਾਜ਼ੀ ਅਸਰ ਦਿਖਾ ਰਹੀ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਦਰਮਿਆਨ ਨਾਰਾਜ਼ ਨੇਤਾਵਾਂ ਦੇ ਨਿਸ਼ਾਨੇ 'ਤੇ ਫਿਲਹਾਲ ਸਿੱਧਰਮਈਆ ਹੀ ਹੈ। ਟਿਕਟ ਪਾਉਣ ਤੋਂ ਵਾਂਝੇ ਕੁਝ ਨੇਤਾਵਾਂ ਨੇ ਉਨ੍ਹਾਂ ਨੂੰ ਤਾਨਾਸ਼ਾਹ ਤੱਕ ਦੱਸ ਦਿੱਤਾ ਹੈ।
ਕਾਂਗਰਸ ਲਈ ਕਰਨਾਟਕ ਬਚਾਉਣ ਦੀ ਚੁਣੌਤੀ, ਪਾਰਟੀ ਡੈਮੇਜ਼ ਕੰਟਰੋਲ 'ਚ ਜੁਟੀ
ਦੇਸ਼ ਦੀ ਰਾਜਨੀਤੀ 'ਚ ਲਗਾਤਾਰ ਸਿਮਟਦੀ ਜਾ ਰਹੀ ਕਾਂਗਰਸ ਦੇ ਸਾਹਮਣੇ ਕਰਨਾਟਕ ਦੇ ਕਿਲੇ ਨੂੰ ਬਚਾਉਣ ਦੀ ਚੁਣਔਤੀ ਹੈ। ਰਾਹੁਲ ਗਾਂਧੀ ਮੈਗਾ ਰੈਲੀ ਕਰ ਰਹੇ ਹਨ ਅਤੇ ਕਾਂਗਰਸ ਨੇ ਸਿੱਧਰਮਈਆ ਨੂੰ ਪੂਰੀ ਤਾਕਤ ਦੇ ਰੱਖੀ ਹੈ। ਅਜਿਹੇ 'ਚ ਸਿੱਧਰਮਈਆ 'ਤੇ ਡਿਕਟੇਟਰਸ਼ਿਪ ਦੇ ਦੋਸ਼ ਕਾਂਗਰਸ ਲਈ ਝਟਕੇ ਤੋਂ ਘੱਟ ਨਹੀਂ ਹਨ। ਪਾਰਟੀ ਤੁਰੰਤ ਡੈਮੇਜ ਕੰਟਰੋਲ 'ਚ ਜੁਟ ਗਈ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀਆਂ 4 ਟੀਮਾਂ ਬਣਾਈਆਂ ਹਨ। ਇਨ੍ਹਾਂ ਨਾਰਾਜ਼ ਨੇਤਾਵਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਮਿਲੀ ਹੈ।


Related News